For the best experience, open
https://m.punjabitribuneonline.com
on your mobile browser.
Advertisement

ਮਾਤਾ ਹਰਦੇਈ ਕੌਰ ਟਰੱਸਟ ਨੇ ਹੋਣਹਾਰ ਵਿਦਿਆਰਥੀ ਸਨਮਾਨੇ

07:57 AM Mar 30, 2024 IST
ਮਾਤਾ ਹਰਦੇਈ ਕੌਰ ਟਰੱਸਟ ਨੇ ਹੋਣਹਾਰ ਵਿਦਿਆਰਥੀ ਸਨਮਾਨੇ
ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ
ਸਮਰਾਲਾ, 29 ਮਾਰਚ
ਮਾਤਾ ਹਰਦੇਈ ਕੌਰ ਨੱਥਾ ਸਿੰਘ ਚੈਰੀਟੇਬਲ ਟਰੱਸਟ ਸੰਗਤਪੁਰਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਗੁਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ।
ਟਰੱਸਟ ਦੇ ਕਾਰਜਕਾਰੀ ਚੇਅਰਮੈਨ ਰਾਮ ਰਤਨ, ਸਕੂਲ ਇੰਚਾਰਜ ਗੁਰਦੀਪ ਸਿੰਘ, ਨਰਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚ ਕਿਰਨਪ੍ਰੀਤ ਕੌਰ ਬਾਲੂ 600 ਮੀਟਰ ਦੌੜ ’ਚ ਜ਼ਿਲ੍ਹੇ ’ਚੋਂ ਅੱਵਲ, ਸਹਿਜਪ੍ਰੀਤ ਕੌਰ, ਹਰਲੀਨ ਕੌਰ ਅਤੇ ਕਿਰਨਜੋਤ ਕੌਰ ਤਿੰਨੇ ਫੁਟਬਾਲ ਵਿੱਚ ਜ਼ਿਲ੍ਹੇ ’ਚੋਂ ਅੱਵਲ, ਜੋਬਨਪ੍ਰੀਤ ਕੌਰ ਫੁਟਬਾਲ ਜ਼ਿਲ੍ਹੇ ਵਿੱਚ ਅੱਵਲ, ਅੰਡਰ-17 ਪੰਜਾਬ ਦੀਆਂ ਖੇਡਾਂ ਵਿੱਚ ਦੂਜਾ ਸਥਾਨ, ਵਿੱਦਿਅਕ ਖੇਤਰ ਵਿੱਚ ਕਿਰਨਪ੍ਰੀਤ ਕੌਰ ਪੰਜਵੀਂ ਜਮਾਤ ਪਹਿਲਾ ਸਥਾਨ, ਹਰਲੀਨ ਕੌਰ ਦੂਜਾ, ਕਿਰਪ੍ਰੀਤ ਕੌਰ ਤੀਜਾ, ਗੁਰਨੂਰ ਸਿੰਘ ਚੌਥਾ ਸਥਾਨ, ਚੌਥੀ ਜਮਾਤ ਵਿੱਚੋਂ ਜੁਗਰਾਜ ਸਿੰਘ, ਪ੍ਰਵੀਨ ਕੌਰ ਅਤੇ ਸਹਿਜਪ੍ਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ, ਤੀਜੀ ਜਮਾਤ ਵਿੱਚੋਂ ਨਮਨਪ੍ਰੀਤ ਕੌਰ ਪਹਿਲਾ ਸਥਾਨ ਪ੍ਰਾਪਤ ਕਰਨ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਸਕੂਲ ਦੇ ਬਾਕੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਟੇਸ਼ਨਰੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਰਾਮ ਰਤਨ ਨੇ ਦੱਸਿਆ ਕਿ ਟਰੱਸਟ ਦਾ ਮੁੱਖ ਮਕਸਦ ਮਾਲੀ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਤੇ ਸਹਿ-ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸਐੱਮਸੀ ਚੇਅਰਪ੍ਰਸਨ ਮਨਪ੍ਰੀਤ ਕੌਰ, ਟਰੱਸਟ ਦੇ ਇੰਚਾਰਜ ਸਤਵਿੰਦਰ ਕੌਰ, ਸਰਪੰਚ ਪਰਮਜੀਤ ਕੌਰ, ਬਲਜੀਤ ਕੌਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×