For the best experience, open
https://m.punjabitribuneonline.com
on your mobile browser.
Advertisement

ਮਾਸਟਰ ਸੁਖਦੇਵ ਸਿੰਘ ਨੂੰ ਪ੍ਰਧਾਨ ਚੁਣਿਆ

07:16 AM Jun 03, 2024 IST
ਮਾਸਟਰ ਸੁਖਦੇਵ ਸਿੰਘ ਨੂੰ ਪ੍ਰਧਾਨ ਚੁਣਿਆ
Advertisement

ਸੰਗਰੂਰ: ਇਥੋਂ ਨੇੜਲੇ ਪਿੰਡ ਉਭਾਵਾਲ ਵਿੱਚ ਪੈਨਸ਼ਨਰਜ਼ ਪਿੰਡ ਇਕਾਈ ਦੀ ਅਹਿਮ ਮੀਟਿੰਗ ਗੁਰਦੁਆਰਾ ਸਿੱਧਸਰ ਸਾਹਿਬ ਵਿੱਚ ਹੋਈ, ਜਿਸ ਵਿੱਚ ਪਿੰਡ ਪੱਧਰ ’ਤੇ ਆਪਸੀ ਭਾਈਚਾਰਕ ਸਾਂਝ ਨੂੰ ਵਧੇਰੇ ਮਜ਼ਬੂਤ ਬਣਾਈ ਰੱਖਣ ਲਈ ਸਤਵਿੰਦਰ ਸਿੰਘ ਚਹਿਲ (ਪੱਪੂ) ਦੇ ਅਹਿਮ ਉਪਰਾਲੇ ਸਦਕਾ ਅਹੁਦੇਦਾਰਾਂ ਦੀ ਚੋਣ ਕੀਤੀ ਕੀਤੀ। ਡਾ. ਬਿਕਰਮਜੀਤ ਨੇ ਦੱਸਿਆ ਕਿ ਇੱਕ ਪਲੈਟਫਾਰਮ ’ਤੇ ਇਕੱਠੇ ਹੋਣ ਦਾ ਵਧੀਆ ਉਪਰਾਲਾ ਹੈ ਅਤੇ ਇੱਕ ਦੂਜੇ ਨਾਲ ਪਰਿਵਾਰਕ ਸਾਂਝ ਵਧਾਉਣੀ ਚਾਹੀਦੀ ਹੈ, ਇਸ ਮਿਲਾਪ ਨਾਲ ਇੱਕ ਦੂਜੇ ਦੀ ਜ਼ਰੂਰਤ ਪੈਣ ’ਤੇ ਮੱਦਦ ਵੀ ਕੀਤੀ ਜਾ ਸਕਦੀ ਹੈ। ਮਾਸਟਰ ਸੁਖਦੇਵ ਸਿੰਘ ਨੂੰ ਸਰਬਸੰਮਤੀ ਨਾਲ ਇੱਕ ਸਾਲ ਲਈ ਪ੍ਰਧਾਨ, ਮਾਸਟਰ ਜਰਨੈਲ ਸਿੰਘ ਨੂੰ ਖਜ਼ਾਨਚੀ, ਮੱਘਰ ਸਿੰਘ ਉਭਾਵਾਲ ਨੂੰ ਸਕੱਤਰ ਚੁਣਿਆ ਗਿਆ। ਮੀਟਿੰਗ ਵਿੱਚ ਮਾਸਟਰ ਬਲਬੀਰ ਸਿੰਘ , ਜਸਵੀਰ ਸਿੰਘ, ਰਣਧੀਰ ਸਿੰਘ, ਡਾ. ਬਿਕਰਮਜੀਤ ਸਿੰਘ, ਮੇਜਰ ਸਿੰਘ, ਸੁਖਵੀਰ ਸਿੰਘ ਸਾਬਕਾ ਪ੍ਰਿੰਸੀਪਲ ਹਾਜ਼ਰ ਹੋਏ। ਨਵੇਂ ਚੁਣੇ ਗਏ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×