Massive Fire in Mahakumbh: ਮਹਾਕੁੰਭ ਵਿੱਚ ਮੁੜ ਅੱਗ ਲੱਗੀ; ਕਈ ਟੈਂਟ ਸੜੇ
07:15 PM Feb 15, 2025 IST
ਪ੍ਰਯਾਗਰਾਜ, 15 ਫਰਵਰੀ
Mahakumbh Fire Prayagraj: ਇੱਥੇ ਮਹਾਕੁੰਭ ਵਿਚ ਅੱਜ ਮੁੜ ਅੱਗ ਲੱਗ ਗਈ ਜਿਸ ਕਾਰਨ ਕਈ ਟੈਂਟ ਸੜ ਕੇ ਸੁਆਹ ਹੋ ਗਏ। ਇਹ ਅੱਗ ਸੈਕਟਰ 19 ਵਿੱਚ ਸ਼ਾਰਟ ਸਰਕਟ ਨਾਲ ਲੱਗੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਮੌਕੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਦੇ ਇਕੱਠੇ ਹੋਣ ਕਾਰਨ ਰਾਹਤ ਕਾਰਜਾਂ ਵਿਚ ਸਮੱਸਿਆ ਆਈ। ਇਸ ਤੋਂ ਬਾਅਦ ਫਾਇਰ ਵਿਭਾਗ ਦੇ ਮੁਲਾਜ਼ਮ ਅੱਗ ਬੁਝਾਉਣ ਵਿੱਚ ਜੁਟ ਗਏ ਹਨ ਤੇ ਮੌਕੇ ਤੋਂ ਲੋਕਾਂ ਦੇ ਹਜ਼ੂਮ ਨੂੰ ਹਟਾ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਮਹਾਕੁੰਭ ਵਿਚ ਪਿਛਲੇ ਅਠਾਈ ਦਿਨਾਂ ਵਿਚ ਚੌਥੀ ਵਾਰ ਅੱਗ ਲੱਗੀ ਹੈ। ਇਸ ਤੋਂ ਪਹਿਲਾਂ 19 ਜਨਵਰੀ, 30 ਜਨਵਰੀ, 7 ਫਰਵਰੀ ਤੇ 15 ਫਰਵਰੀ ਨੂੰ ਅੱਗ ਲੱਗੀ ਸੀ।
Advertisement
Advertisement