ਮਾਰਕੰਡੇਸ਼ਵਰ ਮੰਦਰ ਵਿੱਚ ਚੌਵੀ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਅਕਤੂਬਰ
ਸ੍ਰੀ ਮਾਰਕੰਡੇਸ਼ਵਰ ਮੰਦਰ ਸਭਾ ਵੱਲੋਂ ਰਿਸ਼ੀ ਮਾਰਕੰਡੇਸ਼ਵਰ ਮੰਦਰ ਸ਼ਾਹਬਾਦ ਵਿੱਚ ਰਿਸ਼ੀ ਮਾਰਕੰਡਾ ਪ੍ਰਗਟ ਦਿਵਸ ’ਤੇ ਸ਼ਰਦ ਪੂਰਨਿਮਾ ਦੇ ਸੰਦਰਭ ਵਿੱਚ 61ਵਾਂ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 24 ਜੋੜਿਆਂ ਦੇ ਵਿਆਹ ਕਰਵਾਏ। ਇਸ ਤੋਂ ਇਲਾਵਾ ਦਿਵਿਆਂਗਾਂ ਨੂੰ ਟਰਾਈਸਾਈਕਲ, ਵੀਲ੍ਹ ਚੇਅਰਾਂ, ਕੰਨਾਂ ਦੀਆਂ ਮਸ਼ੀਨਾਂ ਵੀ ਲੋੜਵੰਦਾਂ ਨੂੰ ਦਿੱਤੀਆਂ ਗਈਆਂ।
ਪੰਡਤ ਪ੍ਰਹਿਲਾਦ ਮਿਸ਼ਰ ਰਮਾਇਣੀ ਤੇ ਪੰਡਤ ਅਜੈ ਸ਼ੁਕਲ ਨੇ ਵਿਆਹਾਂ ਦੀਆਂ ਰਸਮਾਂ ਨਿਭਾਈਆਂ। ਇਸ ਮੌਕੇ ਸਮਾਜ ਸੇਵੀ ਤੇ ਬਤੌਰ ਮੁੱਖ ਮਹਿਮਾਨ ਪੰਕਜ ਗੋਇਲ, ਐੱਨਆਰਆਈ ਸਤਪਾਲ ਸ਼ਰਮਾ ਕੈਨੇਡਾ, ਵਿਸ਼ੇਸ਼ ਮਹਿਮਾਨ ਅਨਿਲ ਕੁਮਾਰ, ਗੁਰੂ ਗਰਾਮ, ਅਮਨ ਸ਼ਰਮਾ ਅੰਬਾਲਾ ਛਾਉਣੀ, ਸੁਸ਼ੀਲ ਕੁਮਾਰ ਗੁਪਤਾ, ਹਰਮੀਤ ਤੁੱਲੀ, ਮੰਦਿਰ ਸਭਾ ਦੇ ਪ੍ਰਧਾਨ ਰਾਜਰਿਸ਼ੀ ਗੰਭੀਰ, ਮੀਤ ਪ੍ਰਧਾਨ ਬਲਦੇਵ ਰਾਜ ਚਾਵਲਾ, ਜਨਰਲ ਸਕੱਤਰ ਸੁਨੀਲ ਭਸੀਨ ਤੇ ਖਜ਼ਾਨਚੀ ਓਮ ਪ੍ਰਕਾਸ਼ ਕਾਲੜਾ ਤੇ ਆਦਿ ਨੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਸਮਾਰੋਹ ਵਿੱਚ ਸਭਾ ਵਲੋਂ ਦਿਵਿਆਂਗਾਂ ਨੂੰ 4 ਟਰਾਈਸਾਈਕਲ, 7 ਵੀਲ੍ਹ ਚੇਅਰ, 8 ਕੰਨਾਂ ਤੋਂ ਸੁਨਣ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ।
ਮਹਿਮਾਨਾਂ ਤੇ ਸਮਾਰੋਹ ਵਿਚ ਸਹਿਯੋਗ ਕਰਨ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ। ਇਸ ਮੌਕੇ ਬਲਦੇਵ ਰਾਜ ਚਾਵਲਾ, ਓਮ ਪ੍ਰਕਾਸ਼ ਕਾਲੜਾ, ਵਕੀਲ ਸੁਰਿੰਦਰ ਸਿੰਘ ਟਿਵਾਣਾ ਦਿੱਲੀ, ਪਾਲਿਕਾ ਪ੍ਰਧਾਨ ਡਾ ਗੁਲਸ਼ਨ ਕਵਾਤਰਾ, ਦਇਆ ਨੰਦ ਵਧਵਾ, ਸੋਮ ਨਾਥ ਸੈਣੀ, ਰਮੇਸ਼ ਡੰਗ, ਮਲਿਕ ਵਿਜੇ ਅਨੰਦ ਤੇ ਹੋਰ ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।