For the best experience, open
https://m.punjabitribuneonline.com
on your mobile browser.
Advertisement

ਪਾਣੀਪਤ ’ਚ ਨਕਾਬਪੋਸ਼ਾਂ ਨੇ ਦੁਕਾਨਾਂ ਦੀ ਭੰਨ-ਤੋੜ ਕੀਤੀ

07:53 AM Aug 07, 2023 IST
ਪਾਣੀਪਤ ’ਚ ਨਕਾਬਪੋਸ਼ਾਂ ਨੇ ਦੁਕਾਨਾਂ ਦੀ ਭੰਨ ਤੋੜ ਕੀਤੀ
ਨੂਹ ’ਚ ਪਥਰਾਅ ਲਈ ਵਰਤੀ ਇਮਾਰਤ ਨੂੰ ਢਾਹੁੰਦਾ ਹੋਇਆ ਬੁਲਡੋਜ਼ਰ। -ਫੋਟੋ: ਪੀਟੀਆਈ
Advertisement

ਚੰਡੀਗੜ੍ਹ/ਗੁਰੂਗ੍ਰਾਮ, 6 ਅਗਸਤ
ਪਾਣੀਪਤ ਵਿੱਚ ਮੋਟਰਸਾਈਕਲਾਂ ’ਤੇ ਆਏ ਨਕਾਬਪੋਸ਼ ਵਿਅਕਤੀਆਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਅੱਜ ਦੋ ਵੱਖ-ਵੱਖ ਥਾਵਾਂ ’ਤੇ ਕੁਝ ਦੁਕਾਨਾਂ ਦੀ ਭੰਨ੍ਹ-ਤੋੜ ਕੀਤੀ ਅਤੇ ਕੁਝ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਾਣੀਪਤ ਵਿੱਚ ਦੋ ਥਾਵਾਂ ’ਤੇ ਇਕ ਵਿਸ਼ੇਸ਼ ਫਿਰਕੇ ਦੇ ਮੈਂਬਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ।
ਪਾਣੀਪਤ ਵਿੱਚ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਇਸ ਸਬੰਧ ਵਿੱਚ 15 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਹਮਲਾਵਰਾਂ ਦੀ ਉਮਰ 20 ਤੋਂ 25 ਸਾਲ ਹੈ ਅਤੇ ਉਹ ਮੋਟਰਸਾਈਕਲਾਂ ’ਤੇ ਆਏ ਸਨ ਤੇ ਉਨ੍ਹਾਂ ਨੇ ਨਕਾਬ ਪਹਿਨੇ ਹੋਏ ਸਨ।’’ ਇਸ ਤੋਂ ਪਹਿਲਾਂ ਪੁਲੀਸ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਕੁਝ ਅਣਪਛਾਤੇ ਵਿਕਅਤੀਆਂ ਨੇ ਪਾਣੀਪਤ ਵਿੱਚ ਦੁਕਾਨ ’ਚ ਭੰਨ੍ਹ-ਤੋੜ ਕੀਤੀ ਸੀ। ਇਹ ਦੁਕਾਨ ਨੂਹ ਵਿੱਚ ਹਿੰਸਾ ’ਚ ਮਾਰੇ ਗਏ ਇਕ ਵਿਅਕਤੀ ਦੇ ਘਰ ਨੇੜੇ ਸਥਿਤ ਸੀ। ਅਧਿਕਾਰੀ ਨੇ ਦੱਸਿਆ ਕਿ ਅੱਜ ਹੋਈ ਹਿੰਸਾ ਵਿੱਚ ਤਿੰਨ ਤੋਂ ਚਾਰ ਵਿਅਕਤੀ ਮਾਮੂਲੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਭੱਜ ਗਏ। ਉੱਧਰ, ਹਿੰਸਾ ਪ੍ਰਭਾਵਿਤ ਜ਼ਿਲ੍ਹਾ ਨੂਹ ਵਿੱਚ ਅੱਜ ਚੌਥੇ ਦਿਨ ਵੀ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਦੌਰਾਨ ਇਕ ਹੋਟਲ-ਕਮ-ਰੈਸਟੋਰੈਂਟ ਸਣੇ ਉਹ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ, ਜਿੱਥੋਂ ਕਥਿਤ ਤੌਰ ’ਤੇ ਪਿਛਲੇ ਹਫਤੇ ਦੇ ਸ਼ੁਰੂ ਵਿੱਚ ਹੋਈਆਂ ਝੜਪਾਂ ਦੌਰਾਨ ਇਕ ਧਾਰਮਿਕ ਯਾਤਰਾ ’ਤੇ ਪਥਰਾਅ ਕੀਤਾ ਗਿਆ ਸੀ। ਨੂਹ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਗਈ ਮੁਹਿੰਮ ਦਾ ਇਹ ਚੌਥਾ ਦਿਨ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ 16 ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ। ਐੱਸਡੀਐੱਮ ਅਸ਼ਵਨੀ ਕੁਮਾਰ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਪਥਰਾਅ ਕਰਨ ਲਈ ਇਹ ਨਾਜਾਇਜ਼ ਢਾਂਚੇ ਬਣਾਏ ਗਏ ਸਨ। ਉੱਧਰ, ਨੂਹ ਦੇ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖਡਗਟਾ ਨੇ ਕਿਹਾ ਕਿ ਜ਼ਰੂਰੀ ਸਾਮਾਨ ਖਰੀਦਣ ਵਾਸਤੇ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਇਸੇ ਦੌਰਾਨ ਤਿਗਰਾ ਪਿੰਡ ਵਿੱਚ ਹਿੰਦੂ ਭਾਈਚਾਰੇ ਦੀ ਇਕ ਮਹਾਪੰਚਾਇਤ ਵੀ ਹੋਈ। ਇਸ ਮਹਾਪੰਚਾਇਤ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਗੁਰੂਗ੍ਰਾਮ ਦੇ ਸੈਕਟਰ-57 ਵਿੱਚ ਇਕ ਮਸਜਿਦ ਨੂੰ ਅੱਗ ਲਾਉਣ ਤੇ ਇਸ ਦੇ ਨਾਇਬ ਇਮਾਮ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਹਾਪੰਚਾਇਤ ਨੇ ਨੌਜਵਾਨਾਂ ਨੂੰ ਛੱਡਣ ਲਈ ਪੁਲੀਸ ਨੂੰ ਸੱਤ ਦਿਨਾਂ ਅਲਟੀਮੇਟਮ ਦਿੱਤਾ ਹੈ। ਇਸ ਦੌਰਾਨ ਭਾਰੀ ਪੁਲੀਸ ਬਲ ਤਾਇਨਾਤ ਸੀ। -ਪੀਟੀਆਈ

Advertisement

ਹਿੰਸਾ ਪ੍ਰਭਾਵਿਤ ਖੇਤਰ ਦੇ ਦੌਰੇ ’ਤੇ ਪਹੁੰਚੇ ਸੀਪੀਆਈ ਆਗੁ ਪੁਲੀਸ ਨੇ ਰੋਕੇ

ਗੁਰੂਗ੍ਰਾਮ ਦੇ ਟਿਗੜਾ ਪਿੰਡ ’ਚ ਕੀਤੀ ਗਈ ਮਹਾਪੰਚਾਇਤ ਨੂੰ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ। -ਫੋਟੋ: ਪੀਟੀਆਈ

ਗੁਰੂਗ੍ਰਾਮ/ਨੂਹ: ਪੁਲੀਸ ਨੇ ਅੱਜ ਪਾਬੰਦੀ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਸੀਪੀਆਈ ਦੇ ਇਕ ਚਾਰ ਮੈਂਬਰੀ ਵਫ਼ਦ ਨੂੰ ਜ਼ਿਲ੍ਹਾ ਨੂਹ ਨੇੜੇ ਹਿੰਸਾ ਪ੍ਰਭਾਵਿਤ ਪਿੰਡਾਂ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇਸ ਵਫ਼ਦ ਵਿੱਚ ਰਾਜ ਸਭਾ ਮੈਂਬਰ ਬਿਨੋਇ ਵਿਸ਼ਵਮ, ਸੰਸਦ ਮੈਂਬਰ ਸੰਦੋਸ਼ ਕੁਮਾਰ ਪੀ, ਪਾਰਟੀ ਦੇ ਜਨਰਲ ਸਕੱਤਰ ਅਮਰਜੀਤ ਕੌਰ ਅਤੇ ਦਰਿਆਵ ਸਿੰਘ ਕਸ਼ਯਪ ਸ਼ਾਮਲ ਸਨ। ਸੀਪੀਆਈ ਦੇ ਰਾਜ ਸਭਾ ਮੈਂਬਰ ਬਿਨੋਇ ਵਿਸ਼ਵਮ ਨੇ ਕਿਹਾ, ‘‘ਅਸੀਂ ਵਾਪਸ ਜਾਣ ਦਾ ਫੈਸਲਾ ਲਿਆ ਹੈ ਕਿਉਂ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ ਹਾਂ। ਦੰਗਾਕਾਰੀ, ਗੁੰਡੇ ਤੇ ਸ਼ਰਾਰਤੀ ਅਨਸਰ ਆਜ਼ਾਦ ਘੁੰਮ ਸਕਦੇ ਹਨ ਪਰ ਲੋਕਤੰਤਰਿਕ ਵਿਅਕਤੀ ਜੋ ਕਿ ਇੱਥੇ ਸ਼ਾਂਤੀ ਦੀ ਬਹਾਲੀ ਲਈ ਆਏ ਹਨ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ।’’ ਉੱਧਰ, ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੀਪੀਆਈ ਦੇ ਆਗੂਆਂ ਨੂੰ ਸੀਆਰਪੀਸੀ ਦੀ ਧਾਰਾ 144 ਅਧੀਨ ਜਾਰੀ ਪਾਬੰਦੀ ਦੇ ਹੁਕਮਾਂ ਕਰ ਕੇ ਰੋਕਿਆ ਗਿਆ ਅਤੇ ਪੁਲੀਸ ਉੱਥੇ ਵਫ਼ਦ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਸੀਪੀਆਈ ਨੇ ਸੂਚਿਤ ਕੀਤਾ ਸੀ ਕਿ ਪਾਰਟੀ ਦੇ ਇਕ ਵਫ਼ਦ ਵੱਲੋਂ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ। -ਪੀਟੀਆਈ

Advertisement

ਨੂਹ ਹਿੰਸਾ: ‘ਆਪ’ ਦੇ ਸੂਬਾਈ ਕੋਆਰਡੀਨੇਟਰ ਖ਼ਿਲਾਫ਼ ਕਤਲ ਕੇਸ ਦਰਜ

ਚੰਡੀਗੜ੍ਹ: ਨੂਹ ਹਿੰਸਾ ਦੇ ਸਬੰਧ ਵਿੱਚ ਪੁਲੀਸ ਵੱਲੋਂ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਕੋਆਰਡੀਨੇਟਰ ਅਹਿਮਦ ਜਾਵੇਦ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ਮੁਤਾਬਕ 31 ਜੁਲਾਈ ਨੂੰ ਸੋਹਨਾ ਵਿੱਚ ਹੋਈ ਹਿੰਸਾ ਦੌਰਾਨ ਜਾਵੇਦ ਨੇ ਭੀੜ ਨੂੰ ਬਜਰੰਗ ਦਲ ਦੇ ਆਗੂ ਪ੍ਰਦੀਪ ਕੁਮਾਰ ਦੀ ਹੱਤਿਆ ਕਰਨ ਲਈ ਭੜਕਾਇਆ ਸੀ। ਘਟਨਾ ਦੇ ਪ੍ਰਤੱਖਦਰਸੀ ਪਵਨ ਕੁਮਾਰ ਜੋ ਕਿ ਹਮਲੇ ਵੇਲੇ ਪ੍ਰਦੀਪ ਕੁਮਾਰ ਦੇ ਨਾਲ ਸੀ, ਨੇ ਪੁਲੀਸ ਨੂੰ ਦੱਸਿਆ ਕਿ ਜਾਵੇਦ ਨੇ ਲੋਕਾਂ ਦੇ ਇਕ ਸਮੂਹ ਦੇ ਨਾਲ ਉਨ੍ਹਾਂ ਦੇ ਵਾਹਨ ਨੂੰ ਰੋਕਿਆ ਅਤੇ ਲੋਕਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਕਿਹਾ। ਬਜਰੰਗ ਦਲ ਦੇ ਇਹ ਆਗੂ ਨਲਹਾਰ ਮੰਦਰ ਤੋਂ ਆਪਣੇ ਘਰ ਵੱਲ ਜਾ ਰਹੇ ਸਨ। -ਆਈਏਐੱਨਐੱਸ

Advertisement
Author Image

Advertisement