ਨਕਾਬਪੋਸ਼ਾਂ ਵੱਲੋਂ ਏਐੱਸਆਈ ਦੇ ਘਰੋਂ ਗਹਿਣੇ ਚੋਰੀ
10:25 AM Jun 17, 2024 IST
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ , 16 ਜੂਨ
ਇੱਥੋਂ ਦੇ ਮੁਹੱਲਾ ਉਂਕਾਰ ਨਗਰ ਵਿੱਚ ਚਿੱਟੇ ਦਿਨ ਜੱਟਾਂ ਵਾਲੀ ਬੰਬੀ ਨੇੜੇ ਦੋ ਨਕਾਬਪੋਸ਼ਾਂ ਨੇ ਪੰਜਾਬ ਪੁਲੀਸ ਦੇ ਸਾਬਕਾ ਸਹਾਇਕ ਸਬ ਇੰਸਪੈਕਟਰ ਦੇ ਘਰ ਅੰਦਰ ਵੜ ਕੇ ਗਹਿਣਿਆਂ ਦੀ ਲੁੱਟ ਕਰ ਲਈ। ਮੋਟਰਸਾਈਕਲ ’ਤੇ ਆਏ ਲੁਟੇਰਿਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ। ਸਾਬਕਾ ਏਐੱਸਆਈ ਜਸਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਆਰਾਮ ਕਰ ਰਹੇ ਸਨ । ਘਰ ਵਿੱਚ ਇੱਕ ਉਨ੍ਹਾਂ ਦੀ ਗਵਾਂਢਣ ਰੀਟਾ ਵੀ ਮੌਜੂਦ ਸੀ। ਚੋਰਾਂ ਨੇ ਜਸਬੀਰ ਸਿੰਘ ਕੋਲੋਂ ਕੜਾ ਅਤੇ ਸੋਨੇ ਦੀ ਮੁੰਦਰੀ ਲੁਹਾ ਲਈ, ਦਲਬੀਰ ਕੌਰ ਕੋਲੋਂ ਕੰਨਾਂ ਦੀਆਂ ਵਾਲੀਆਂ, ਚੂੜੀਆਂ ਅਤੇ ਗੁਆਂਢਣ ਰੀਟਾ ਕੋਲੋਂ ਵੀ ਕੰਨਾਂ ਦੀਆਂ ਵਾਲੀਆਂ ਲੁਹਾ ਲਈਆਂ। ਜਸਬੀਰ ਸਿੰਘ ਨੇ ਦੱਸਿਆ ਲੁਟੇਰੇ 6 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
Advertisement
Advertisement
Related News
Advertisement