ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਿੱਕ-ਟੌਕ ਦੋਸਤ ਵੱਲੋਂ ਵਿਆਹੁਤਾ ਦੇ ਪਿਤਾ ਦਾ ਕਤਲ

08:25 AM Aug 31, 2024 IST
ਰਾਵਿੰਦਰ ਸਿੰਘ ਪਾਲ ਦੀ ਪੁਰਾਣੀ ਤਸਵੀਰ।

ਸੰਤੋਖ ਗਿੱਲ
ਗੁਰੂਸਰ ਸੁਧਾਰ/ਮੁੱਲਾਂਪੁਰ, 30 ਅਗਸਤ
ਆਸਟਰੇਲੀਆ ਵਿੱਚ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਦੇ ਟਿੱਕ-ਟੌਕ ਦੋਸਤ ਨੇ ਉਸ ਦੇ ਪਿਤਾ ਦਾ ਕਤਲ ਕਰ ਕੇ ਲਾਸ਼ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਪਿੰਡ ਮੰਡਿਆਣੀ ਲਾਗੇ ਝਾੜੀਆਂ ਵਿੱਚ ਸੁੱਟ ਦਿੱਤੀ। ਮੁਲਜ਼ਮ ਰਣਜੀਤ ਸਿੰਘ ਕਾਹਲੋਂ ਉਰਫ਼ ਰਣਜੀਤ ਬਾਠ ਵਾਸੀ ਬਾਠ ਕਲਾਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਨੇ ਖ਼ੁਦ ਹੀ ਆਸਟਰੇਲੀਆ ਫੋਨ ਕਰ ਕੇ ਲਾਸ਼ ਦਾ ਥਹੁ-ਠਿਕਾਣਾ ਵੀ ਦੱਸ ਦਿੱਤਾ। ਦਾਖਾ ਪੁਲੀਸ ਨੇ ਲਾਸ਼ ਬਰਾਮਦ ਕਰ ਕੇ ਰਣਜੀਤ ਸਿੰਘ ਕਾਹਲੋਂ ਉਰਫ਼ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਖ਼ਿਲਾਫ਼ ਨਵੇਂ ਫ਼ੌਜਦਾਰੀ ਕਾਨੂੰਨ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਰਣਜੀਤ ਬਾਠ ਨੂੰ ਵਿਆਹੁਤਾ ਔਰਤ ਦੀ ਸ਼ਿਕਾਇਤ ਤੇ ਆਸਟਰੇਲੀਆ ਪੁਲੀਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਸੀ, ਜਿਸ ਦਾ ਬਦਲਾ ਉਸ ਨੇ ਵਿਆਹੁਤਾ ਦੇ ਪਿਤਾ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਕੇ ਲਿਆ। ਮਹਿਲਾ ਨੇ ਫੋਨ ਕਰ ਕੇ ਇਸ ਦੀ ਸੂਚਨਾ ਆਪਣੇ ਭਰਾ ਵਿਕਰਮ ਸੱਗੜ ਨੂੰ ਦਿੱਤੀ ਸੀ। ਲੁਧਿਆਣਾ (ਦਿਹਾਤੀ) ਪੁਲੀਸ ਦੇ ਮੁਖੀ ਨਵਨੀਤ ਸਿੰਘ ਮਾਮਲੇ ਦੀ ਨਿਗਰਾਨੀ ਕਰ ਕਰੇ ਹਨ ਅਤੇ ਮਾਮਲੇ ਦੀ ਜਾਂਚ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਿਆਹੁਤਾ ਨੇ ਆਪਣੇ ਭਰਾ ਨੂੰ ਦੱਸਿਆ ਕਿ ਰਣਜੀਤ ਬਾਠ ਨਾਲ ਉਸ ਦੀ ਟਿੱਕ-ਟੌਕ ’ਤੇ ਜਾਣ-ਪਛਾਣ ਹੋਈ ਸੀ ਅਤੇ ਬਾਅਦ ਵਿੱਚ ਉਹ ਇਕ-ਦੂਜੇ ਨੂੰ ਮਿਲਣ ਲੱਗ ਗਏ ਸਨ। ਉਸ ਨੇ ਦੱਸਿਆ ਕਿ ਰਣਜੀਤ ਬਾਠ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਨੂੰ ਪਹਿਲੇ ਪਤੀ ਤੋਂ ਜਲਦੀ ਤਲਾਕ ਲੈਣ ਲਈ ਮਜਬੂਰ ਕਰਦਾ ਸੀ। ਘਰ ਦੇ ਬਾਹਰ ਖੌਰੂ ਪਾਉਣ ਕਾਰਨ ਸ਼ਿਕਾਇਤ ’ਤੇ ਆਸਟਰੇਲੀਆ ਪੁਲੀਸ ਨੇ ਰਣਜੀਤ ਬਾਠ ਨੂੰ ਗ੍ਰਿਫ਼ਤਾਰ ਕਰ ਕੇ ਜੂਨ ਮਹੀਨੇ ਭਾਰਤ ਭੇਜ ਦਿੱਤਾ ਸੀ। ਰਣਜੀਤ ਬਾਠ ਵੀਜ਼ੇ ਦਾ ਲਾਹਾ ਲੈ ਕੇ ਅਗਸਤ ਮਹੀਨੇ ਚੁੱਪ-ਚੁਪੀਤੇ ਮੁੜ ਆਸਟਰੇਲੀਆ ਚਲਾ ਗਿਆ ਅਤੇ ਹਵਾਈ ਅੱਡੇ ’ਤੇ ਹੀ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਉਸ ਨੂੰ ਮੁੜ ਭਾਰਤ ਭੇਜ ਦਿੱਤਾ ਸੀ। ਇਸ ਤੋਂ ਬੌਖਲਾਹਟ ਵਿੱਚ ਆਏ ਮੁਲਜ਼ਮ ਨੇ ਆਪਣੇ ਭਤੀਜੇ ਗੁੱਲੀ ਨੂੰ ਨਾਲ ਲੈ ਕੇ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਕੇ ਲਾਸ਼ ਪਿੰਡ ਮੰਡਿਆਣੀ ਲਾਗੇ ਝਾੜੀਆਂ ਵਿਚ ਸੁੱਟ ਦਿੱਤੀ।

Advertisement

Advertisement