ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਪ੍ਰਭ ਆਸਰਾ’ ਸੰਸਥਾ ’ਚ ਰਹਿ ਰਹੀ ਲੜਕੀ ਦਾ ਵਿਆਹ

11:43 AM Jul 08, 2024 IST
ਕੋਮਲ ਦੇ ਆਨੰਦ ਕਾਰਜ ਮੌਕੇ ਦੀ ਤਸਵੀਰ। -ਫੋਟੋ: ਮਿਹਰ ਸਿੰਘ

ਪੱਤਰ ਪ੍ਰੇਰਕ
ਕੁਰਾਲੀ, 7 ਜੁਲਾਈ
ਸੰਸਥਾ ਪ੍ਰਭ ਆਸਰਾ ਵਿੱਚ ਰਹਿ ਰਹੀ ਇੱਕ ਲੜਕੀ ਦਾ ਵਿਆਹ ਸੰਸਥਾ ਵੱਲੋਂ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਕੋਮਲ ਨੂੰ ਸਮੁੱਚੇ ਪ੍ਰਭ ਆਸਰਾ ਪਰਿਵਾਰ ਨੇ ਵਿਦਾ ਕੀਤਾ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੋਮਲ ਕਾਫ਼ੀ ਅਰਸਾ ਪਹਿਲਾਂ ਸੰਸਥਾ ਵਿੱਚ ਆਪਣੀ ਮਾਂ ਨਾਲ ਆਈ ਸੀ। ਉਨ੍ਹਾਂ ਦੱਸਿਆ ਕਿ ਕੋਮਲ ਤੇ ਉਸਦੀ ਮਾਂ ਦੀ ਸੇਵਾ ਸੰਭਾਲ ਤੇ ਇਲਾਜ ਤੋਂ ਬਾਅਦ ਕੋਮਲ ਬਿਲਕੁਲ ਠੀਕ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਕੋਮਲ ਦੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਉਸ ਲਈ ਵਰ ਲੱਭਦਿਆਂ ਉਸਦਾ ਵਿਆਹ ਕਰਕੇ ਉਸਨੂੰ ਨਵੇਂ ਸਹੁਰੇ ਘਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਝੰਡਾ ਸਾਹਿਬ ਵਿਖੇ ਆਨੰਦ ਕਾਰਜ ਕਰਵਾਏ ਗਏ। ਇਸੇ ਦੌਰਾਲ ਲਾੜੀ ਨੂੰ ਉਚੇਚੇ ਤੌਰ ’ਤੇ ਰਵਾਇਤ ਅਨੁਸਾਰ ਘਰੇਲੂ ਸਾਮਾਨ, ਕੱਪੜੇ, ਸਿਲਾਈ ਮਸ਼ੀਨ ਆਦਿ ਦਿੱਤੇ ਗਏ। ਸੰਸਥਾ ਪ੍ਰਬੰਧਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੂਰੇ ਸ਼ਗਨ-ਵਿਹਾਰਾਂ ਨਾਲ਼ ਡੋਲੀ ਵਿਦਾ ਕੀਤੀ ਗਈ। ਇਸੇ ਦੌਰਾਨ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਸੰਸਥਾ ਵਿੱਚ ਦਾਖਲ ਨਾਗਰਿਕਾਂ ਦੀ ਸੇਵਾ ਸੰਭਾਲ ਤੋਂ ਇਲਾਵਾ ਤੰਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਦੇ ਪੁਨਰਵਾਸ ਹਿੱਤ ਉਪਰਾਲੇ ਵੀ ਕੀਤੇ ਜਾਂਦੇ ਹਨ।

Advertisement

Advertisement