ਵਿਆਹੁਤਾ ਜਬਰ ਜਨਾਹ: ਕੇਂਦਰ ਵੱਲੋਂ ਪਟੀਸ਼ਨਾਂ ’ਤੇ ਇਸ ਹਫ਼ਤੇ ਸੁਣਵਾਈ ਨਾ ਕਰਨ ਦੀ ਅਪੀਲ
07:03 AM Sep 25, 2024 IST
Advertisement
ਨਵੀਂ ਦਿੱਲੀ:
Advertisement
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਇਸ ਕਾਨੂੰਨੀ ਸਵਾਲ ’ਤੇ ਇਸ ਹਫ਼ਤੇ ਸੁਣਵਾਈ ਨਾ ਕਰੇ ਕਿ ਕੀ ਜੇ ਪਤੀ ਆਪਣੀ ਪਤਨੀ ਜੋ ਨਾਬਾਲਗ ਨਹੀਂ ਹੈ, ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ ਤਾਂ ਉਸ ਨੂੰ ਜਬਰ ਜਨਾਹ ਦੇ ਮੁਕੱਦਮੇ ਤੋਂ ਛੂਟ ਮਿਲਣੀ ਚਾਹੀਦੀ ਹੈ। ਇਹ ਮੰਗ ਸੌਲੀਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਿਨ ਦੀ ਕਾਰਵਾਈ ਮੁੱਕਣ ’ਤੇ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਹੇਠਲੇ ਬੈਂਚ ਕੋਲ ਕੀਤੀ। ਬੈਂਚ ਨੇ ਕਿਹਾ ਕਿ ਵਿਆਹੁਤਾ ਜਬਰ ਜਨਾਹ ਨਾਲ ਸਬੰਧਤ ਪਟੀਸ਼ਨਾਂ ਜੋ ਪਹਿਲਾਂ ਹੀ ਸੁਣਵਾਈ ਲਈ ਅਦਾਲਤ ਕੋਲ ਹਨ, ਉਨ੍ਹਾਂ ਨੂੰ ਇਸ ਹਫ਼ਤੇ ਨਹੀਂ ਲਿਆ ਜਾਵੇਗਾ ਤੇ ਅਗਲੇ ਹਫ਼ਤੇ ਸੂਚੀਬੱਧ ਕੀਤਾ ਜਾਵੇਗਾ। -ਪੀਟੀਆਈ
Advertisement
Advertisement