For the best experience, open
https://m.punjabitribuneonline.com
on your mobile browser.
Advertisement

ਕੁੱਲੂ ਦੇ ਮੋਹਾਲ ਨਾਲੇ ਵਿੱਚ ਹੜ੍ਹ ਕਰਕੇ ਕਈ ਵਾਹਨ ਰੁੜ੍ਹੇ

09:32 PM Jun 29, 2023 IST
ਕੁੱਲੂ ਦੇ ਮੋਹਾਲ ਨਾਲੇ ਵਿੱਚ ਹੜ੍ਹ ਕਰਕੇ ਕਈ ਵਾਹਨ ਰੁੜ੍ਹੇ
Advertisement

ਦੀਪੇਂਦਰ ਮੰਟਾ

Advertisement

ਮੰਡੀ, 25 ਜੂਨ

ਕੁੱਲੂ ਜ਼ਿਲ੍ਹੇ ਦੇ ਮੋਹਾਲ ਨਾਲੇ ਵਿੱਚ ਆਏ ਹੜ੍ਹ ਕਰਕੇ ਕਈ ਵਾਹਨ ਰੁੜ੍ਹ ਗਏ। ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਨਾਲੇ ਵਿੱਚ ਫਸੇ ਤੇ ਨੁਕਸਾਨੇ ਗਏ ਵਾਹਨਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਦੀ ਮਦਦ ਲਈ ਜਾ ਰਹੀ ਹੈ। ਇਸ ਦੌਰਾਨ ਇਕ ਹੋਰ ਘਟਨਾ ਵਿੱਚ ਮੰਡੀ ਜ਼ਿਲ੍ਹੇ ਦੇ ਸਦਰ ਬਲਾਕ ਅਧੀਨ ਆਉਂਦੀ ਮੰਥਾਲਾ ਪੰਚਾਇਤ ਇਲਾਕੇ ਵਿੱਚ ਢਿੱਗਾਂ ਡਿੱਗਣ ਕਰਕੇ ਘਰ ਨੁਕਸਾਨਿਆ ਗਿਆ। ਢਿੱਗਾਂ ਕਰਕੇ ਖੇਤੀਯੋਗ ਜ਼ਮੀਨ ਦੇ ਇਕ ਵੱਡੇ ਹਿੱਸੇ ਨੂੰ ਨੁਕਸਾਨ ਪੁੱਜਾ ਹੈ। ਤੁਨਧਾਰ ਇਲਾਕੇ ਵਿੱਚ ਹੜ੍ਹ ਆਉਣ ਦੀਆਂ ਰਿਪੋਰਟਾਂ ਹਨ, ਪਰ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮੰਡੀ ਤੇ ਕੁੱਲੂ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਭਾਰੀ ਮੀਂਹ ਕਰਕੇ ਹੋਏ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।

Advertisement
Tags :
Advertisement
Advertisement
×