ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਤੇ ਭਾਜਪਾ ਦੇ ਕਈ ਆਗੂ ‘ਆਪ’ ਵਿੱਚ ਸ਼ਾਮਲ

08:37 AM Jun 25, 2024 IST
ਸਾਬਕਾ ਕਾਂਗਰਸੀ ਕੌਂਸਲਰ ਰਾਜੀਵ ਓਂਕਾਰ ਟਿੱਕਾ ਅਤੇ ਭਾਜਪਾ ਆਗੂ ‘ਆਪ’ ਵਿੱਚ ਸ਼ਾਮਲ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ। -ਫੋਟੋ: ਸਰਬਜੀਤ

ਪਾਲ ਸਿੰਘ ਨੌਲੀ
ਜਲੰਧਰ, 24 ਜੂਨ
ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਦੇ ਕਈ ਆਗੂ, ਕੌਂਸਲਰ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਆਗੂਆਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ।
ਜਲੰਧਰ ਨਗਰ ਨਿਗਮ ਦੇ ਸਾਬਕਾ ਕੌਂਸਲਰ ਰਾਜੀਵ ਓਂਂਕਾਰ ਟਿੱਕਾ, ਦਰਸ਼ਨ ਭਗਤ ਸਣੇ ਕਾਂਗਰਸ ਅਤੇ ਭਾਜਪਾ ਦੇ ਕਈ ਸਥਾਨਕ ਆਗੂ ‘ਆਪ’ ਵਿੱਚ ਸ਼ਾਮਲ ਹੋ ਗਏ। ਮੁਕੇਸ਼ ਸਿਆਲ (ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ, ਜਲੰਧਰ ਸ਼ਹਿਰ), ਗੁਰਬਚਨ ਜੱਲਾ (ਸਕੱਤਰ ਕਾਂਗਰਸ ਪਾਰਟੀ, ਜਲੰਧਰ), ਸਚਿਨ ਲਵਲੀ (ਸਕੱਤਰ ਕਾਂਗਰਸ ਪਾਰਟੀ, ਜਲੰਧਰ), ਗਗਨ ਪੰਨਵਾ (ਪ੍ਰਧਾਨ ਬਰਾੜ ਸਭਾ ਜਲੰਧਰ), ਵਿਸ਼ਾਲ ਸ਼ਾਲੂ (ਕਾਂਗਰਸ), ਅਮਨ ਲਾਂਬਾ, ਸੰਗ ਬਰਾੜ, ਸੁਖਦੇਵ ਸਿੰਘ ਲਾਹੌਰੀਆ, ਟੋਨੀ ਸ਼ਰਮਾ, ਪ੍ਰੀਤਮ ਲਾਲ ਮੰਡ, ਸੁਨੀਲ ਕੁਮਾਰ ਸੋਨੂੰ, ਵਿਜੇ ਕੁਮਾਰ ਪੱਪੂ, ਸੁਖਦੇਵ ਕੁਮਾਰ ਗੁੱਗੀ, ਮੱਖਣ ਸਿੰਘ, ਗੁਰਪ੍ਰੀਤ ਸਿੰਘ ਚੌਹਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਕਾਂਗਰਸ ਪਾਰਟੀ ਤੋਂ ਧਰਮਪਾਲ ਭਾਸ਼, ਰਾਜੀਵ ਭਾਸ਼, ਬੋਡ ਰਾਓ ਭਾਸ਼, ਮੋਹਿੰਦਰ ਭਾਸ਼, ਰਾਜੇਸ਼ ਭਾਸ਼, ਬਚਨ ਭਾਸ਼, ਯਸ਼ ਭਾਸ਼, ਰਾਜਕੁਮਾਰ ਭਾਸ਼, ਰਮੇਸ਼ ਭਾਸ਼, ਨਿਤਿਨ ਭਾਸ਼ ਅਤੇ ਕਾਨੂੰ ਬਹਿਲ ਸ਼ਾਮਲ ਹੋਏ। ਜਦੋਂਕਿ ਭਾਜਪਾ ਤੋਂ ਅਮਨਦੀਪ ਸਿੰਘ ਲਾਂਬਾ, ਸੌਰਵ ਅਰੋੜਾ ਅਤੇ ਲਲਿਤ ਕੁਮਾਰ ‘ਆਪ’ ਵਿੱਚ ਸ਼ਾਮਲ ਹੋ ਗਏ। ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭ ਇਸ ਚੋਣ ਵਿੱਚ ਪਾਰਟੀ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨਗੇ।

Advertisement

Advertisement