For the best experience, open
https://m.punjabitribuneonline.com
on your mobile browser.
Advertisement

ਮਨਸੂਰਵਾਲ ਕਲਾਂ: ਸ਼ਰਾਬ ਫੈਕਟਰੀ ਖ਼ਿਲਾਫ਼ ਮੋਰਚੇ ਦੇ ਦੋ ਸਾਲ ਮੁਕੰਮਲ

07:25 AM Jul 26, 2024 IST
ਮਨਸੂਰਵਾਲ ਕਲਾਂ  ਸ਼ਰਾਬ ਫੈਕਟਰੀ ਖ਼ਿਲਾਫ਼ ਮੋਰਚੇ ਦੇ ਦੋ ਸਾਲ ਮੁਕੰਮਲ
ਪਿੰਡ ਮਹੀਆਂ ਵਾਲਾ ਕਲਾਂ ਵਿਚ ਮੀਟਿੰਗ ਕਰਦੇ ਹੋਏ ਸਾਂਝਾ ਮੋਰਚਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 25 ਜੁਲਾਈ
ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਲਾਏ ਗਏ ਸਾਂਝੇ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ ਮੋਰਚੇ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਪਿੰਡ ਮਹੀਆਂ ਵਾਲਾ ਕਲਾਂ ਵਿਚ ਹੋਈ। ਇਹ ਮੀਟਿੰਗ ਕਿਸਾਨ ਜਥੇਬੰਦੀਆਂ ਤੇ ਮੋਰਚੇ ਦੇ ਆਗੂਆਂ ਵਿਚਾਲੇ ਹੋਈ।
ਇਸ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸਾਂਝਾ ਮੋਰਚਾ ਜ਼ੀਰਾ ਦੇ ਆਗੂਆਂ ਰੋਮਨ ਬਰਾੜ ਮਹੀਆਂਵਾਲਾ ਕਲਾਂ, ਫਤਿਹ ਸਿੰਘ ਢਿੱਲੋਂ ਰਟੌਲ ਰੋਹੀ ਅਤੇ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਉਹ ਸੰਘਰਸ਼ ਦੇ ਹਮਾਇਤੀ ਹਨ ਅਤੇ ਇਸ ਫੈਕਟਰੀ ਨੂੰ ਕਦੇ ਨਹੀਂ ਚੱਲਣ ਦੇਣਗੇ। ਸਾਂਝਾ ਮੋਰਚਾ ਜ਼ੀਰਾ ਨੇ ਫੈਸਲਾ ਕੀਤਾ ਕਿ ਮੌਨਸੂਨ ਸੈਸ਼ਨ ਵਿੱਚ ਪੰਜਾਬ ਦੇ ਸਾਰੇ ਹੀ ਸੰਸਦ ਮੈਂਬਰਾਂ ਨੂੰ ਪਾਰਲੀਮੈਂਟ ਵਿੱਚ ਸ਼ਰਾਬ ਫੈਕਟਰੀ ਵਿਰੁੱਧ ਆਵਾਜ਼ ਉਠਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਜੇ ਪੰਜਾਬ ਸਰਕਾਰ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਲਿਖਤੀ ਰੂਪ ਵਿੱਚ ਬੰਦ ਨਹੀਂ ਕਰਦੀ ਤਾਂ ਵੱਡਾ ਇਕੱਠ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਲੰਮੇ ਸਮੇਂ ਤੋਂ ਸੰਘਰਸ਼ ’ਤੇ ਡਟੇ ਹੋਏ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸ਼ਰਾਬ ਫੈਕਟਰੀ ਕਾਰਨ ਨੇੜਲੇ ਪਿੰਡਾਂ ਦੇ ਲੋਕ ਭਿਆਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਧਰਤੀ ਹੇਠਲੇ ਪਾਣੀ ਵਿਚ ਕਈ ਖਤਰਨਾਕ ਤੱਤ ਵੀ ਮਿਲੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਲੋਕਾਂ ਦੀ ਜਾਨ ਦੀ ਪਰਵਾਹ ਨਹੀਂ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਅਮਿਤੋਜ ਸਿੰਘ ਮਾਨ, ਝੰਡਾ ਸਿੰਘ ਜੇਠੂਕੇ, ਸੁਖਵਿੰਦਰ ਸਿੰਘ ਸਭਰਾ, ਪ੍ਰਗਟ ਸਿੰਘ, ਤਰਲੋਚਨ ਸਿੰਘ ਸੂਬਾ ਸਕੱਤਰ, ਕਰਨੈਲ ਸਿੰਘ ਜਖੇਪਲ ਕੌਮੀ ਪ੍ਰਧਾਨ ਆਈਡੀਪੀ, ਪਰਮਜੀਤ ਸਿੰਘ ਗਾਜੀ ਸਿੱਖ ਸਿਆਸਤ ਜਥੇਬੰਦੀ, ਦਵਿੰਦਰ ਸਿੰਘ ਹਕੂਮਤ ਵਾਲਾ ਮਿਸਲ ਸਤਲੁਜ, ਹਰਿੰਦਰ ਸਿੰਘ ਜ਼ੀਰਾ, ਮਹਿੰਦਰਪਾਲ ਸਿੰਘ ਲੂੰਬਾ, ਜਸਕੀਰਤ ਸਿੰਘ ਪੀਐੱਸਸੀ ਮੱਤੇਵਾੜਾ, ਡਾਕਟਰ ਅਮਨਦੀਪ ਸਿੰਘ ਪੀਐੱਸਸੀ ਮੱਤੇਵਾੜਾ, ਨਿਰਮਲ ਸਿੰਘ ਪ੍ਰਧਾਨ ਮਹੀਆਂ ਵਾਲਾ ਕਲਾਂ ਤੇ ਹੋਰ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement