For the best experience, open
https://m.punjabitribuneonline.com
on your mobile browser.
Advertisement

ਮਨਪ੍ਰੀਤ ਸਿੰਘ ਪੰਧੇਰ ਕਿਸਾਨ ਜਥੇਬੰਦੀ ਦੇ ਪ੍ਰਧਾਨ ਬਣੇ

07:23 AM Apr 04, 2024 IST
ਮਨਪ੍ਰੀਤ ਸਿੰਘ ਪੰਧੇਰ ਕਿਸਾਨ ਜਥੇਬੰਦੀ ਦੇ ਪ੍ਰਧਾਨ ਬਣੇ
ਬੀਕੇਯੂ ਏਕਤਾ ਉਗਰਾਹਾਂ ਦੀ ਜੀਰਖ ਇਕਾਈ ਦੇ ਚੁਣੇ ਗਏ ਅਹੁਦੇਦਾਰ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 3 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਦੀ ਇਕਾਈ ਜੀਰਖ ਦੀ ਚੋਣ ਅਬਜ਼ਰਵਰ ਮਨੋਹਰ ਸਿੰਘ ਮੋਨੀ ਕਲਾੜ ਦੀ ਦੇਖ-ਰੇਖ ਹੇਠ ਗੁਰੂ ਘਰ ਜੀਰਖ ਵਿੱਚ ਹੋਈ। ਇਸ ਵਿੱਚ ਵੱਡੀ ਗਿਣਤੀ ’ਚ ਇਕਾਈ ਮੈਂਬਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ ਨੇ ਯੂਨੀਅਨ ਦੇ ਵਿਧਾਨ ਐਲਾਨਨਾਮੇ ਮੁਤਾਬਕ ਇਕਾਈ ਚੋਣ ਦੀ ਵਿਧੀ ਸਮਝਾਈ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਨੇ ਚੁਣੇ ਗਏ ਅਹੁਦੇਦਾਰਾਂ ਤੇ ਕਮੇਟੀ ਮੈਂਬਰਾਂ ਨੂੰ ਯੂਨੀਅਨ ਦੀ ਵਿਚਾਰਧਾਰਾ ਨੂੰ ਸਮਝਣ ਅਤੇ ਕਿਸਾਨ ਜਮਾਤ ਨੂੰ ਜਥੇਬੰਦ ਕਰਨ ਲਈ ਤਨਦੇਹੀ ਨਾਲ ਜੁਟਣ ਲਈ ਅਪੀਲ ਕੀਤੀ। ਅੱਜ ਮਨਪ੍ਰੀਤ ਸਿੰਘ ਨੂੰ ਪ੍ਰਧਾਨ, ਗੁਰਦੀਪ ਸਿੰਘ ਨੂੰ ਸਕੱਤਰ, ਮੇਜਰ ਸਿੰਘ ਤੇ ਡਾ. ਕਿਰਨਜੀਤ ਸਿੰਘ ਖਜ਼ਾਨਚੀ, ਦਿਲਬਾਗ ਸਿੰਘ ਸਹਾਇਕ ਸਕੱਤਰ, ਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਚੁਣੇ ਗਏ ਸਾਥੀਆਂ ਨੇ ਤਨਦੇਹੀ ਨਾਲ ਜਥੇਬੰਦੀ ਵਿੱਚ ਕੰਮ ਕਰਨ ਦਾ ਵਿਸਵਾਸ਼ ਦਿਵਾਇਆ।

Advertisement

Advertisement
Author Image

Advertisement
Advertisement
×