ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੋਜ ਗਿਰੀ ਟੀਮ ਨੇ ਜਿੱਤਿਆ ਫ਼ਾਈਨਲ ਮੈਚ

07:44 AM Jun 25, 2024 IST
ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਏਡੀਜੀਪੀ ਐੱਸਐੱਸ ਪਰਮਾਰ ਅਤੇ ਐੱਸਐੱਸਪੀ ਦੀਪਕ ਪਾਰੀਕ।

ਸ਼ਗਨ ਕਟਾਰੀਆ
ਬਠਿੰਡਾ, 24 ਜੂਨ
ਬਠਿੰਡਾ ਪੁਲੀਸ ਵੱਲੋਂ ਇੱਥੇ ਸਟੇਡੀਅਮ ਵਿੱਚ ਤਿੰਨ ਦਿਨਾਂ ਤੋਂ ਜਾਰੀ ‘ਐਂਟੀ ਡਰੱਗ ਕ੍ਰਿਕਟ ਲੀਗ’ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਐੱਸਐੱਸਪੀ ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਲੀਗ ਵਿੱਚ 16 ਕ੍ਰਿਕਟ ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ 8 ਮੈਚ ਕਰਵਾਏ ਗਏ। ਜਿਨ੍ਹਾਂ ’ਚੋਂ 4 ਟੀਮਾਂ ਨੇ ਅੱਗੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾਈ।
ਦੂਜੇ ਦਿਨ ਸੈਮੀਨਲ ਫ਼ਾਈਨਲ ਵਿੱਚ 2 ਮੈਚ ਕਰਵਾਏ ਗਏ, ਜਿਨ੍ਹਾਂ ਵਿੱਚੋਂ 2 ਟੀਮਾਂ ਨੇ ਅੱਗੇ ਫ਼ਾਈਨਲ ਲਈ ਆਪਣੀ ਜਗ੍ਹਾ ਬਣਾਈ।
ਫ਼ਾਈਨਲ ਮੈਚ ਮਨੋਜ ਗਿਰੀ ਅਤੇ ਕਰਮਗੜ੍ਹ ਛਤਰਾਂ ਪਿੰਡ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਨ੍ਹਾਂ ’ਚੋਂ ਮਨੋਜ ਗਿਰੀ ਟੀਮ ਜੇਤੂ ਅਤੇ ਕਰਮਗੜ੍ਹ ਛੱਤਰਾਂ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 11000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫ਼ੀ ਦਿੱਤੀ ਗਈ। ਸਾਰੀਆਂ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਨੂੰ ਬਠਿੰਡਾ ਪੁਲੀਸ ਵੱਲੋਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤਹਿਤ ਟੀ ਸ਼ਰਟਾਂ ਦਿੱਤੀਆਂ ਗਈਆਂ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ।
ਏਡੀਜੀਪੀ ਬਠਿੰਡਾ ਰੇਂਜ ਸੁਰਿੰਦਰ ਸਿੰਘ ਪਰਮਾਰ ਅਤੇ ਐੱਸਐੱਸਪੀ ਬਠਿੰਡਾ ਦੀਪਕ ਪਾਰੀਕ ਨੇ ਸਮਾਪਤੀ ਮੌਕੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਲੋਕਾਂ ਨੂੰ ਰਲ ਮਿਲ ਕੇ ਨਸ਼ੇ ਦੀ ਲਾਹਨਤ ਨੂੰ ਪੰਜਾਬ ਵਿੱਚੋਂ ਦੂਰ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਖੇਡਣ ਲਈ ਆਉਣਾ ਚਾਹੀਦਾ ਹੈ, ਤਾਂ ਜੋ ਸਿਹਤ ਤੇ ਤੰਦਰੁਸਤੀ ਬਣੀ ਰਹੇ। ਅਖੀਰ ਵਿੱਚ ਜਿਮਨਾਸਟਿਕ, ਭੰਗੜਾ, ਗਾਇਕੀ ਅਤੇ ਕੋਰਿਓਗ੍ਰਾਫ਼ੀਆਂ ਰਾਹੀਂ ਦਰਸ਼ਕਾਂ ਦੇ ਮਨੋਰੰਜਨ ਨਾਲ ਲੀਗ ਆਪਣੀ ਸਿਖ਼ਰ ਨੂੰ ਛੋਹ ਗਈ।

Advertisement

Advertisement
Advertisement