ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਜੀਤ ਕੌਰ ਬਣੀ ਪਿੰਡ ਮੋਮਨਾਬਾਦ ਦੀ ਸਰਪੰਚ

08:44 AM Oct 18, 2024 IST
ਮੋਮਨਾਬਾਦ ਨਵੀਂ ਚੁਣੀ ਗਈ ਪੰਚਾਇਤ ਪਿੰਡ ਦੇ ਮੋਹਤਬਰਾਂ ਨਾਲ।- ਫੋਟੋ: ਗਿੱਲ

ਪੱਤਰ ਪ੍ਰੇਰਕ
ਕੁੱਪ ਕਲਾਂ, 17 ਅਕਤੂਬਰ
ਪਿੰਡ ਮੋਮਨਾਬਾਦ ਦੀ ਪੰਚਾਇਤੀ ਚੋਣ ਦੌਰਾਨ ਕਿਸਾਨ ਅਤੇ ਸਮਾਜ ਸੇਵੀ ਸਾਬਕਾ ਸਰਪੰਚ ਸਵਰਨ ਸਿੰਘ ਦੀ ਅਗਵਾਈ ਵਿੱਚ ਦੂਸਰੀ ਵਾਰ ਪੰਚਾਇਤ ਨੇ ਜਿੱਤ ਹਾਸਲ ਕੀਤੀ ਹੈ। ਪੰਚ ਰਸ਼ੀਦ ਮੁਹੰਮਦ ਨੇ ਦੱਸਿਆ ਕਿ ਚੋਣ ਦੌਰਾਨ ਪਿੰਡ ਵਾਸੀਆਂ ਵੱਲੋਂ 1023 ਵੋਟਾਂ ਭੁਗਤਾਈਆਂ ਗਈਆਂ ਜਿਨ੍ਹਾਂ ਵਿੱਚੋਂ ਮਨਜੀਤ ਕੌਰ ਨੇ 574 ਵੋਟਾਂ ਹਾਸਲ ਕਰ ਆਪਣੀ ਮੁੱਖ ਵਿਰੋਧੀ ਨੂੰ 142 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਤੇ ਪਿੰਡ ਦੀ ਸਰਪੰਚ ਬਣੀ। ਇਸ ਮੌਕੇ ਸਰਪੰਚ ਮਨਜੀਤ ਕੌਰ ਨੇ ਨੇ ਆਖਿਆ ਕਿ ਉਹ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਉਣ ਨੂੰ ਪਹਿਲ ਦੇਵੇਗੀ ਅਤੇ ਪਿੰਡ ਨੂੰ ਸਾਫ਼-ਸੁਥਰਾ ਬਣਾਉਣ ਅਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਜਵੀਰ ਕੌਰ, ਗੁਰਦੇਵ ਸਿੰਘ, ਰਸ਼ੀਦ ਮੁਹੰਮਦ, ਬਲਜੀਤ ਸਿੰਘ ਅਤੇ ਕੁਲਦੀਪ ਕੌਰ ਪੰਚਾਇਤ ਮੈਂਬਰ ਚੁਣੇ ਗਏ।

Advertisement

Advertisement