ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ ਦੀ ਸੁਪ੍ਰਿਆ ਦੇਵੀ ਕੁਆਰਟਰ ਫਾਈਨਲ ’ਚ ਪਹੁੰਚੀ

11:43 PM Jun 29, 2023 IST
ਸੁਪਿਆ ਦੇਵੀ ਨੂੰ ਜੇਤੂ ਐਲਾਨਦਾ ਹੋਇਆ ਰੈਫਰੀ। -ਫੋਟੋ: ਪੀਟੀਆਈ

ਭੋਪਾਲ, 29 ਜੂੁਨ

Advertisement

ਮੁੱਕਾਬਾਜ਼ ਸੁਪ੍ਰਿਆ ਦੇਵੀ ਅੱਜ ਇੱਥੇ 6ਵੀਂ ਯੂਥ ਮਹਿਲਾ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਤੀਜੇ ਦਿਨ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਸੁਪ੍ਰਿਆ ਨੇ 54 ਕਿੱਲੋ ਭਾਰ ਵਰਗ ਦੇ ਮੁਕਾਬਲੇ ’ਚ ਪੰਜਾਬ ਦੀ ਕੁਲਦੀਪ ਕੌਰ ਨੂੰ 5-0 ਨਾਲ ਹਰਾ ਕੇ ਆਖਰੀ 16 ਵਿੱਚ ਜਗ੍ਹਾ ਬਣਾਈ। ਮਨੀਪੁਰ ਦੀ ਸੁਪ੍ਰਿਆ ਦੇਵੀ ਦਾ ਕੁਆਰਟਰ ਫਾਈਨਲ ਵਿੱਚ ਮੁਕਾਬਲਾ ਆਂਧਰਾ ਪ੍ਰਦੇਸ਼ ਦੀ ਮੁੱਕੇਬਾਜ਼ ਮੇਹਰੂਨਿਸ ਏ. ਬੈਕਮ ਮੁਹੰਮਦ ਨਾਲ ਹੋਵੇਗਾ। ਮਨੀਪੁਰ ਦੀ ਇੱਕ ਹੋਰ ਮੁੱਕੇਬਾਜ਼ ਕਾਜਲ ਐੱਸ. ਦੇਵੀ ਨੇ ਚੰਡੀਗੜ੍ਹ ਦੀ ਹਰਸ਼ਿਤਾ ਨੂੰ  4-1 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਜਿੱਥੇ ਉਸ ਦਾ ਮੁਕਾਬਲਾ ਪੰਜਾਬ ਦੀ ਰੀਆ ਤੂਰ ਨਾਲ ਹੋਵੇਗਾ। ਇਸ ਤਰ੍ਹਾਂ 50 ਕਿੱਲੋ ਭਾਰ ਵਰਗ ’ਚ ਹਰਿਆਣਾ ਦੀ ਅੰਸ਼ੂ ਅਤੇ 80 ਕਿੱਲੋ ਭਾਰ ਵਰਗ ਵਿੱਚ ਤੇਲੰਗਾਨਾ ਦੀ ਐੱਸ. ਜਯਾ ਸ੍ਰੀ ਵੀ ਆਪੋ ਮੁਕਾਬਲੇ ਜਿੱਤ ਕੇ ਕੁਆਰਟਰ ਫਾਈਨਲ ’ਚ ਪਹੁੰਚ ਗਈਆਂ ਹਨ। ਕੁਆਰਟਰ ਫਾਈਨਲ ’ਚ ਅੰਸ਼ੂ ਦਾ ਮੁਕਾਬਲਾ ਆਂਧਰਾ ਪ੍ਰਦੇਸ਼ ਦੀ ਮੁੱਕੇਬਾਜ਼ ਕਾਫੀ ਨਾਲ ਅਤੇ ਜਯਾ ਸ੍ਰੀ ਦਾ ਮੁਕਾਬਲਾ ਮਹਾਰਾਸ਼ਟਰ ਦੀ ਮਾਨਸੀ ਦਾਸ ਨਾਲ ਹੋਵੇਗਾ। -ਆਈਏਐੱਨਐੱਸ

Advertisement
Advertisement
Tags :
ਸੁਪ੍ਰਿਆਕੁਆਰਟਰਦੇਵੀਪਹੁੰਚੀਫਾਈਨਲਮਨੀਪੁਰਮੁੱਕੇਬਾਜ਼ੀ ਚੈਂਪੀਅਨਸ਼ਿਪ ਸੁਪ੍ਰਿਆ ਦੇਵੀ