For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ: ਯੂਐੱਨਐੱਲਐੱਫ (ਪੀ) ਕਾਡਰ ਵੱਲੋਂ ਜੰਗਬੰਦੀ ਸਮਝੌਤੇ ਦੀ ਉਲੰਘਣਾ

06:45 AM Feb 19, 2024 IST
ਮਨੀਪੁਰ ਹਿੰਸਾ  ਯੂਐੱਨਐੱਲਐੱਫ  ਪੀ  ਕਾਡਰ ਵੱਲੋਂ ਜੰਗਬੰਦੀ ਸਮਝੌਤੇ ਦੀ ਉਲੰਘਣਾ
Advertisement

Advertisement

ਨਵੀਂ ਦਿੱਲੀ/ਇੰਫਾਲ, 18 ਫਰਵਰੀ
ਸੁਰੱਖਿਆ ਏਜੰਸੀਆਂ ਨੇ ਪਾਬੰਦੀਸ਼ੁਦਾ ਯੂਨਾਈਟਿਡ ਨੈਸ਼ਨਲ ਲਬਿਰੇਸ਼ਨ ਫਰੰਟ (ਯੂਐੱਨਐੱਲਐੱਫ) ਵੱਲੋਂ ਪਿਛਲੇ ਸਾਲ ਨਵੰਬਰ ’ਚ ਕੇਂਦਰ ਸਰਕਾਰ ਨਾਲ ਜੰਗਬੰਦੀ ਸਮਝੌਤੇ ’ਤੇ ਦਸਤਖ਼ਤ ਕਰਨ ਦੇ ਬਾਵਜੂਦ ਮਨੀਪੁਰ ਵਿੱਚ ਵਧਦੀ ਹਿੰਸਾ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਕੇਐੱਚ ਪੰਬੇਈ ਦੀ ਅਗਵਾਈ ’ਚ ਯੂਐੱਨਐੱਲਐੱਫ (ਪੀ) 29 ਨਵੰਬਰ, 2023 ਨੂੰ ਇੰਫਾਲ ਘਾਟੀ ਵਿੱਚ ਸਰਕਾਰ ਨਾਲ ਜੰਗਬੰਦੀ ਸਮਝੌਤਾ ਕਰਨ ਅਤੇ ਹਿੰਸਾ ਨੂੰ ਤਿਆਗਣ ਲਈ ਸਹਿਮਤ ਹੋਣ ਵਾਲਾ ਪਹਿਲਾ ਮੈਤੇਈ ਹਥਿਆਰਬੰਦ ਸਮੂਹ ਬਣ ਗਿਆ ਸੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸਮੂਹ ਆਪਣੇ ਕਾਡਰਾਂ ਦੀ ਗਿਣਤੀ ਦਾ ਖੁਲਾਸਾ ਕਰਨ ਵਿੱਚ ਅਸਫ਼ਲ ਰਿਹਾ ਹੈ ਜਿਨ੍ਹਾਂ ਨੂੰ ਇੱਕ ਸੁਰੱਖਿਅਤ ਖੇਤਰ ਵਿੱਚ ਰੱਖਿਆ ਜਾਣਾ ਸੀ ਅਤੇ ਉਨ੍ਹਾਂ ਨੇ ਆਪਣੇ ਹਥਿਆਰ ਵੀ ਨਹੀਂ ਸੌਂਪੇ ਹਨ। ਅਧਿਕਾਰੀਆਂ ਨੇ ਕਿਹਾ ਕਿ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਹਨ ਕਿ ਸਮੂਹ ਦੇ ਮੈਂਬਰ ਕਬਾਇਲੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਮੁੱਖ ਤੌਰ ’ਤੇ ਕੁੱਕੀ ਆਬਾਦੀ ਵਾਲੇ ਖੇਤਰਾਂ ਦੇ ਬਾਹਰੀ ਖੇਤਰਾਂ ਵਿੱਚ ਕੈਂਪ ਸਥਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਰਿਪੋਰਟਾਂ ਦੇ ਆਧਾਰ ’ਤੇ ਸੁਰੱਖਿਆ ਏਜੰਸੀਆਂ ਨੇ ਦੇਖਿਆ ਹੈ ਕਿ ਯੂਐੱਨਐੱਲਐੱਫ (ਪੀ) ਦੇ ਕਾਡਰ ਸੁਰੱਖਿਆ ਬਲਾਂ ਅਤੇ ਆਮ ਜਨਤਾ ਦੋਵਾਂ ਖ਼ਿਲਾਫ਼ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਡਰ 13 ਫਰਵਰੀ ਨੂੰ ਮਨੀਪੁਰ ਪੂਰਬੀ ਦੇ ਚਿੰਗਰੇਲ ਵਿੱਚ ਪੰਜਵੀਂ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਤੋਂ ਹਥਿਆਰ ਅਤੇ ਗੋਲਾ-ਬਾਰੂਦ ਲੁੱਟਣ ਵਿੱਚ ਸ਼ਾਮਲ ਸੀ। ਇਸ ਘਟਨਾ ਮਗਰੋਂ ਪੁਲੀਸ ਨੇ ਯੂਐੱਨਐੱਲਐੱਫ ਦੇ ਦੋ ਕਾਡਰਾਂ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੁਣ ਕੇਸ ਦਰਜ ਕਰਨ ਦੀ ਸੰਭਾਵਨਾ ਹੈ। -ਪੀਟੀਆਈ

Advertisement

Advertisement
Author Image

Advertisement