ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਅਤਿਵਾਦੀਆਂ ਨੇ ਪੁਲੀਸ ਚੌਕੀ ਤੇ ਕਈ ਘਰ ਫੂਕੇ, ਕਮਾਂਡੋ ਟੁਕੜੀ ਹਵਾਈ ਜਹਾਜ਼ ਰਾਹੀਂ ਭੇਜੀ

01:12 PM Jun 08, 2024 IST
ਫਾਈਲ ਫੋਟੋ।

ਇੰਫਾਲ, 8 ਜੂਨ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅੱਜ ਮਸ਼ਕੂਕ ਅਤਿਵਾਦੀਆਂ ਨੇ ਪੁਲੀਸ ਚੌਕੀ ਤੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਅਤਿਵਾਦੀਆਂ ਨੇ ਰਾਤ ਕਰੀਬ 12.30 ਵਜੇ ਬਰਾਕ ਨਦੀ ਦੇ ਕੰਢੇ 'ਤੇ ਚੋਟੋਬੇਕਰਾ ਖੇਤਰ 'ਚ ਸਥਿਤ ਜੀਰੀ ਪੁਲੀਸ ਚੌਕੀ ਨੂੰ ਅੱਗ ਲਗਾ ਦਿੱਤੀ। ਜਿਰੀਬਾਮ ਵਿੱਚ ਸਥਿਤ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਕਈ ਘਰਾਂ ਨੂੰ ਸਾੜ ਦਿੱਤਾ ਗਿਆ ਹੈ। ਸਾੜੇ ਘਰਾਂ ਦੀ ਗਿਣਤੀ ਪਤਾ ਨਹੀਂ ਲੱਗੀ। ਅਤਿਵਾਦੀਆਂ ਖ਼ਿਲਾਫ਼ ਮਨੀਪੁਰ ਪੁਲੀਸ ਦੀ ਕਮਾਂਡੋ ਟੁਕੜੀ ਨੂੰ ਅੱਜ ਸਵੇਰੇ ਇੰਫਾਲ ਤੋਂ ਜਿਰੀਬਾਮ ਲਈ ਹਵਾਈ ਜਹਾਜ਼ ਰਾਹੀਂ ਭੇਜਿਆ ਗਿਆ ਹੈ।

Advertisement

Advertisement