Manipur: ਸੁਪਰੀਮ ਕੋਰਟ ਨੇ ਮਨੀਪੁਰ ਹਿੰਸਾ ਬਾਰੇ ਸੀਲਬੰਦ ਰਿਪੋਰਟ ਮੰਗੀ
08:03 PM Dec 09, 2024 IST
ਨਵੀਂ ਦਿੱਲੀ, 9 ਦਸੰਬਰ
Advertisement
ਦੇਸ਼ ਦੀ ਸਰਵਉਚ ਅਦਾਲਤ ਨੇ ਮਨੀਪੁਰ ਵਿਚ ਨਸਲੀ ਹਿੰਸਾ ਦੌਰਾਨ ਅੱਗ ਲਾ ਕੇ ਫੂਕੀਆਂ ਦੁਕਾਨਾਂ, ਘਰਾਂ ਤੇ ਹੋਰ ਜਾਇਦਾਦਾਂ ਬਾਰੇ ਸੂਬਾ ਸਰਕਾਰ ਤੋਂ ਸੀਲਬੰਦ ਲਿਫਾਫ਼ੇ ਵਿਚ ਰਿਪੋਰਟ ਮੰਗੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਸੰਜੈ ਕੁਮਾਰ ਦੇ ਬੈਂਚ ਨੇ ਕਿਹਾ ਕਿ ਸੂਬਾ ਸਰਕਾਰ ਘਰੋਂ ਬੇਘਰ ਹੋਏ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੇ ਤੇ ਉਨ੍ਹਾਂ ਦੀ ਸੰਪਤੀ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ਼ ਅਪਰਾਧਿਕ ਕਾਰਵਾਈ ਕਰਨ ਤੋਂ ਇਲਾਵਾ ਹਰਜਾਨਾ ਵੀ ਵਸੂਲਿਆ ਜਾਵੇ। ਸਰਵਉਚ ਅਦਾਲਤ ਨੇ ਮਨੀਪੁਰ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਨੁਕਸਾਨੀਆਂ ਗਈਆਂ ਜਾਇਦਾਦਾਂ ਬਾਰੇ ਵੇਰਵੇ ਮੁਹੱਈਆ ਕਰਵਾਏ।
Advertisement
Advertisement