ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਲਾਪਤਾ ਹੋਏ ਤਿੰਨ ਨੌਜਵਾਨਾਂ ’ਚੋਂ ਇੱਕ ਨੂੰ ਬਚਾਇਆ

06:49 AM Sep 30, 2024 IST

ਇੰਫਾਲ, 29 ਸਤੰਬਰ
ਮਨੀਪੁਰ ਦੇ ਪੱਛਮੀ ਇੰਫਾਲ ’ਚ ਕੇਂਦਰੀ ਬਲਾਂ ਲਈ ਭਰਤੀ ਪ੍ਰੀਖਿਆ ਦੇਣ ਜਾਂਦੇ ਸਮੇਂ ਦੋ ਦਿਨ ਪਹਿਲਾਂ ਲਾਪਤਾ ਹੋਏ ਤਿੰਨ ਨੌਜਵਾਨਾਂ ’ਚੋਂ ਇੱਕ ਨੂੰ ਬਚਾਅ ਲਿਆ ਗਿਆ ਹੈ। ਸੁਰੱਖਿਆ ਕਰਮੀਆਂ ਨੇ ਦੱਸਿਆ ਕਿ ਐੱਨ ਜੌਹਨਸਨ ਸਿੰਘ ਸੁਰੱਖਿਅਤ ਹੈ ਅਤੇ ਸੈਨਾ ਨੇ ਉਸ ਨੂੰ ਪੁਲੀਸ ਨੂੰ ਸੌਂਪ ਦਿੱਤਾ ਹੈ ਜਦਕਿ ਦੋ ਹੋਰ ਲਾਪਤਾ ਨੌਜਵਾਨਾਂ ਥੋਈਥੋਈਬਾ ਸਿੰਘ ਅਤੇ ਓ ਥੋਈਥੋਈ ਸਿੰਘ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਤਿੰਨੇਂ ਨੌਜਵਾਨ ਕਾਂਗਪੋਕਪੀ ਜ਼ਿਲ੍ਹੇ ’ਚ ਪਹੁੰਚ ਗਏ। ਅੱਜ ਵਾਇਰਲ ਹੋਈ ਇਕ ਵੀਡੀਓ ’ਚ ਦੋ ਲਾਪਤਾ ਨੌਜਵਾਨ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਆਪਣੀ ਰਿਹਾਈ ਦੀ ਅਪੀਲ ਕਰਦੇ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਥਿਤੀ, ਖਾਸ ਕਰਕੇ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਗਏ ਨੌਜਵਾਨਾਂ ਨੂੰ ਛੁਡਾਉਣ ਦੇ ਮੁੱਦੇ ’ਤੇ ਚਰਚਾ ਕਰਨ ਲਈ ਹਾਕਮ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਅੱਜ ਆਪਣੇ ਸਕੱਤਰੇਤ ’ਚ ਹਾਕਮ ਤੇ ਵਿਰੋਧੀ ਪਾਰਟੀਆਂ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਅਸੀਂ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ। ਇਸ ਦੌਰਾਨ ਕੁਕੀ ਦਹਿਸ਼ਤਗਰਦਾਂ ਵਲੋਂ ਦੋ ਬੇਕਸੂਰ ਨੌਜਵਾਨਾਂ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਵੱਲ ਧਿਆਨ ਦਿੱਤਾ ਗਿਆ। ਅਸੀਂ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹਾਂ ਅਤੇ ਸਾਡੀ ਸਰਕਾਰ ਨੌਜਵਾਨਾਂ ਦੀ ਸੁਰੱਖਿਤ ਰਿਹਾਈ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।’ -ਪੀਟੀਆਈ

Advertisement

ਚੂਰਾਚਾਂਦਪੁਰ ਤੇ ਕਾਂਗਪੋਕਪੀ ’ਚ ਅੱਜ ਵੀ ਰਿਹਾ ਬੰਦ

ਇੰਫਾਲ: ਕੁਕੀ ਜ਼ੋ ਕਬੀਲੇ ਦੇ ਹਮਲੇ ਦੇ ਡਰੋਂ ਮਨੀਪੁਰ ਦੇ ਚੂਰਾਚਾਂਦਪੁਰ ਤੇ ਕਾਂਗਪੋਕਪੀ ਜ਼ਿਲ੍ਹਿਆਂ ਸਮੇਤ ਸਾਰੇ ਪਹਾੜੀ ਜ਼ਿਲ੍ਹਿਆਂ ’ਚ ਅੱਜ ਵੀ ਬੰਦ ਰਿਹਾ। ਇਨ੍ਹਾਂ ਹਮਲਿਆਂ ਦੇ ਡਰੋਂ ਆਈਟੀਐੱਲਐੱਫ ਸਮੇਤ ਵੱਖ ਵੱਖ ਕਬਾਇਲੀ ਜਥੇਬੰਦੀਆਂ ਨੇ ਲੰਘੇ 25 ਸਤੰਬਰ ਤੋਂ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੋਈ ਹੈ। ਆਈਟੀਐੱਲਐੱਫ ਨੇ 27 ਤੋਂ 29 ਸਤੰਬਰ ਤੱਕ ਸਕੂਲ, ਸੰਸਥਾਵਾਂ ਤੇ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਸੀ। ਇਨ੍ਹਾਂ ਤਿੰਨ ਦਿਨਾਂ ਦੌਰਾਨ ਪਿੰਡਾਂ ਦੇ ਵਾਲੰਟੀਅਰ ਤੇ ਨਾਗਰਿਕ ਪੂਰੀ ਤਰ੍ਹਾਂ ਚੌਕਸ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਦੁਕਾਨਾਂ, ਬਾਜ਼ਾਰ ਤੇ ਹੋਰ ਅਦਾਰੇ ਅੱਜ ਵੀ ਬੰਦ ਰਹੇ। -ਆਈਏਐੱਨਐੱਸ

Advertisement
Advertisement