ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ਦੇ ਮੰਤਰੀ ਦੇ ਗੁਦਾਮ ਨੂੰ ਫੂਕਿਆ, ਘਰ ਨੂੰ ਸਾੜਨ ਦੀ ਕੋਸ਼ਿਸ਼

10:10 PM Jun 29, 2023 IST

ਇੰਫਾਲ, 24 ਜੂਨ

Advertisement

ਇੰਫਾਲ ਪੂਰਬੀ ਜ਼ਿਲ੍ਹੇ ਦੇ ਚਿੰਗਰੇਲ ਵਿਖੇ ਮਨੀਪੁਰ ਦੇ ਮੰਤਰੀ ਐੱਲ. ਸੁਸਿੰਦਰੋ ਦੇ ਨਿੱਜੀ ਗੁਦਾਮ ਨੂੰ ਭੀੜ ਨੇ ਅੱਗ ਲਗਾ ਦਿੱਤੀ। ਸ਼ੁੱਕਰਵਾਰ ਰਾਤ ਨੂੰ ਇਸੇ ਜ਼ਿਲ੍ਹੇ ਦੇ ਖੁਰਈ ਵਿਖੇ ਖਪਤਕਾਰ ਅਤੇ ਖੁਰਾਕ ਮਾਮਲਿਆਂ ਦੇ ਮੰਤਰੀ ਦੀ ਇਕ ਹੋਰ ਜਾਇਦਾਦ ਅਤੇ ਉਨ੍ਹਾਂ ਦੀ ਰਿਹਾਇਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਭੀੜ ਨੂੰ ਮੰਤਰੀ ਦੇ ਘਰ ਨੇੜੇ ਤੋਂ ਖਦੇੜਨ ਲਈ ਅੱਧੀ ਰਾਤ ਤੱਕ ਅੱਥਰੂ ਗੈਸ ਦੇ ਕਈ ਗੋਲੇ ਦਾਗੇ। ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ 14 ਜੂਨ ਦੀ ਰਾਤ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਫੇਲ ਇਲਾਕੇ ‘ਚ ਰਾਜ ਦੀ ਮਹਿਲਾ ਮੰਤਰੀ ਨੇਮਚਾ ਕਿਪਗੇਨ ਦੇ ਸਰਕਾਰੀ ਕੁਆਰਟਰ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਗਾ ਦਿੱਤੀ ਸੀ। ਕੇਂਦਰੀ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ‘ਤੇ ਹਮਲਾ ਕਰਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

Advertisement
Advertisement
Tags :
ਸਾੜਨਕੋਸ਼ਿਸ਼ਗੁਦਾਮਫੂਕਿਆਮੰਤਰੀਮਨੀਪੁਰ
Advertisement