For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਪਿੰਡ ਵਿੱਚ ਖਾਲੀ ਪਏ ਪੰਜ ਘਰਾਂ ਨੂੰ ਅੱਗ ਲਾਈ

12:33 PM Sep 02, 2024 IST
ਮਨੀਪੁਰ  ਪਿੰਡ ਵਿੱਚ ਖਾਲੀ ਪਏ ਪੰਜ ਘਰਾਂ ਨੂੰ ਅੱਗ ਲਾਈ
Advertisement

ਇੰਫਾਲ, 2 ਸਤੰਬਰ
ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਖਾਲੀ ਪਏ ਪੰਜ ਘਰਾਂ ਵਿੱਚ ਸ਼ੱਕੀ ਅਤਿਵਾਦੀਆਂ ਨੇ ਅੱਗ ਲਗਾ ਦਿੱਤੀ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੁਪਹਿਰ ਤੋਂ ਹੀ ਅਤਿਵਾਦੀ ਉੱਚੀਆਂ ਪਰਬਤੀ ਚੋਟੀਆਂ ਤੋਂ ਹੇਠਾਂ, ਘਾਟੀ ਦੇ ਕੌਤਰੁਕ ਤੇ ਨਾਲ ਦੇ ਕਦੰਗਬੰਦ ਵਿੱਚ ਲਗਾਤਾਰ ਗੋਲੀਬਾਰੀ ਕਰ ਰਹੇ ਸਨ ਅਤੇ ਕੌਤਰੁਕ ਪਿੰਡ ਦੇ ਬਾਹਰੀ ਇਲਾਕੇ ਤੱਕ ਪਹੁੰਚਣ ਵਿੱਚ ਸਫਲ ਰਹੇ ਸਨ। ਪੁਲੀਸ ਦੇ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘‘ਅਤਿਵਾਦੀਆਂ ਨੇ ਖਾਲੀ ਪਏ ਪੰਜ ਘਰਾਂ ’ਚ ਅੱਗ ਲਗਾ ਦਿੱਤੀ। ਐਤਵਾਰ ਨੂੰ ਬਾਅਦ ਦੁਪਹਿਰ 2.30 ਵਜੇ ਸ਼ੁਰੂ ਹੋਈ ਗੋਲੀਬਾਰੀ ਅਤੇ ਬੰਬ ਹਮਲੇ ਤੋਂ ਬਾਅਦ ਪਿੰਡ ਵਾਸੀ ਆਪਣੇ ਮਕਾਨ ਛੱਡ ਕੇ ਚਲੇ ਗਏ ਸਨ। ਐਤਵਾਰ ਰਾਤ ਨੂੰ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਭਜਾ ਦਿੱਤਾ।’’ -ਪੀਟੀਆਈ

Advertisement
Advertisement
Author Image

Advertisement