For the best experience, open
https://m.punjabitribuneonline.com
on your mobile browser.
Advertisement

ਜੰਮੂ: ਫ਼ੌਜੀ ਕੈਂਪ ’ਤੇ ਸ਼ੱਕੀ ਅਤਿਵਾਦੀ ਹਮਲੇ ’ਚ ਫੌਜੀ ਜਵਾਨ ਗੰਭੀਰ ਜ਼ਖ਼ਮੀ

12:24 PM Sep 02, 2024 IST
ਜੰਮੂ  ਫ਼ੌਜੀ ਕੈਂਪ ’ਤੇ ਸ਼ੱਕੀ ਅਤਿਵਾਦੀ ਹਮਲੇ ’ਚ ਫੌਜੀ ਜਵਾਨ ਗੰਭੀਰ ਜ਼ਖ਼ਮੀ
ਜੰਮੂ ਵਿੱਚ ਇਕ ਫੌਜੀ ਕੈਂਪ ’ਤੇ ਸ਼ੱਕੀ ਅਤਿਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਤੇ ਫੌਜ ਦੇ ਜਵਾਨ। -ਫੋਟੋ: ਪੀਟੀਆਈ
Advertisement

ਜੰਮੂ, 2 ਸਤੰਬਰ

ਜੰਮੂ ਵਿੱਚ ਅੱਜ ਇਕ ਫੌਜੀ ਕੈਂਪ ਦੀ ਸੰਤਰੀ ਚੌਕੀ ’ਤੇ ਸ਼ੱਕੀ ਅਤਿਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਫੌਜ ਦਾ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਮਲਾਵਰਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਵਿਆਪਕ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

Advertisement

ਰੱਖਿਆ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਸਵੇਰੇ ਕਰੀਬ 10.50 ਵਜੇ ਜੰਮੂ ਦੇ ਬਾਰੀ ਇਲਾਕੇ ਵਿੱਚ ਸਥਿਤ ਸੁੰਜਵਾਨ ਆਾਰਮੀ ਸਟੇਸ਼ਨ ’ਤੇ ਕੁਝ ਗੋਲੀਆਂ ਚੱਲੀਆਂ। ਘਟਨਾ ਵਿੱਚ ਇਕ ਫੌਜੀ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਤਰਜਮਾਨ ਨੇ ਸੰਤਰੀ ਚੌਕੀ ’ਤੇ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੇ ਬਿਨਾ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਬੰਧੀ ਅੱਗੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਜੰਮੂ ਵਿੱਚ ਸਭ ਤੋਂ ਵੱਡੇ ਸੁਰੱਖਿਆ ਕੈਂਪਾਂ ’ਚੋਂ ਇਕ ਦੀ ਸੁਰੱਖਿਆ ਵਿੱਚ ਤਾਇਨਾਤ ਫੌਜ ਦੀ ਇਕ ਚੌਕੀ ’ਤੇ ਸ਼ੱਕੀ ਅਤਿਵਾਦੀਆਂ ਨੇ ਕੁਝ ਗੋਲੀਆਂ ਚਲਾਈਆਂ ਜਿਸ ਮਗਰੋਂ ਕੁਝ ਦੇਰ ਲਈ ਗੋਲੀਬਾਰੀ ਹੋਈ। ਫਰਾਰ ਅਤਿਵਾਦੀਆਂ ਨੂੰ ਫੜਨ ਲਈ ਸਥਾਨਕ ਪੁਲੀਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ (ਐੱਸਓਜੀ) ਨੇ ਫੌਜ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਅਤਿਵਾਦੀਆਂ ਨਾਲ ਹੁਣ ਤੱਕ ਸਾਹਮਣਾ ਨਹੀਂ ਹੋਇਆ ਹੈ। -ਪੀਟੀਆਈ

Advertisement
Author Image

Advertisement