ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੰਡਾਂ ਵਿੱਚ ਹੇਰਾਫੇਰੀ: ਆਲਮਪੁਰ ਦੇ ਸਾਬਕਾ ਸਰਪੰਚ ਖਿਲਾਫ਼ ਕੇਸ

09:04 AM May 28, 2024 IST

ਖੇਤਰੀ ਪ੍ਰਤੀਨਿਧ
ਘਨੌਰ, 27 ਮਈ
ਹਲਕਾ ਘਨੌਰ ਦੇ ਪਿੰਡ ਆਲਮਪੁਰ ਦੇ ਸਾਬਕਾ ਸਰਪੰਚ ਗੁਰਭੇਜ ਸਿੰਘ ਅਤੇ ਇਸ ਪਿੰਡ ਦੇ ਪੰਚਾਇਤ ਸੈਕਟਰੀ ਰਹੇ ਰੰਜਨਦੀਪ ਸਿੰਘ ਖ਼ਿਲਾਫ਼ ਰਾਜਪੁਰਾ ਪੁਲੀਸ ਨੇ ਪੰਚਾਇਤੀ ਫੰਡਾਂ ਵਿੱਚ ਹੇਰਾਫੇਰੀ, ਸ਼ਾਮਲਾਟ ਜ਼ਮੀਨ ਦੀ ਬੋਲੀ, ਪਿੰਡ ਦੇ ਛੱਪੜਾਂ ਦੀ ਮਿੱਟੀ ਅਤੇ ਪ੍ਰਾਇਮਰੀ ਸਕੂਲ ਅਤੇ ਸ਼ਾਮਲਾਟ ਜ਼ਮੀਨ ਵਿੱਚ ਖੜ੍ਹੇ ਦਰਖਤ ਵੇਚਣ ਦੇ ਦੋਸ਼ਾਂ ਹੇਠਾਂ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਬੀਡੀਪੀਓ ਸ਼ੰਭੂ ਕਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਪਤਾ ਲੱਗਿਆ ਹੈ ਕਿ ਸਾਬਕਾ ਸਰਪੰਚ ਨੇ ਕਥਿਤ ਰੂਪ ’ਚ ਪੰਚਾਇਤ ਸੈਕਟਰੀ ਨਾਲ ਮਿਲ ਕੇ ਪਿੰਡ ਵਿੱਚ 20-25 ਫੁੱਟ ਡੂੰਘੇ ਛੱਪੜਾਂ ਦੀ ਮਿੱਟੀ ਦਾ ਗਬਨ ਕੀਤਾ। ਸਰਕਾਰੀ ਸਕੂਲ ਵਿੱਚ ਖੜ੍ਹੇ ਸੱਤ ਦਰੱਖਤ ਅਤੇ ਸ਼ਾਮਲਾਟ ਜ਼ਮੀਨ ਵਿੱਚ ਖੜ੍ਹੇ ਪੰਜ ਦਰਖਤ ਕੱਟ ਕੇ ਚੋਰੀ ਕਰ ਲਏ। ਧਰਮਸ਼ਾਲਾ ਬਣਵਾਉਣ ਤੇ ਨਾਲੀਆਂ ਦਾ ਨਿਰਮਾਣ ਕਰਨ ਦੇ ਕੰਮ ਦੇ ਵਿੱਚ ਵੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਪਿੰਡ ਦੇ ਲੋਕਾਂ ਦੇ ਮੁਤਾਬਿਕ ਵੈਸੇ ਤਾਂ ਇਹ ਮਾਮਲਾ ਦੋ ਮਹੀਨੇ ਤੋਂ ਚੱਲ ਰਿਹਾ ਸੀ, ਪਰ ਪੁਲੀਸ ਨੇ ਹੁਣ ਕੇਸ ਦਰਜ ਕਰਕੇ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਉਧਰ ਘਨੌਰ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਕਹਿਣਾ ਹੈ ਕਿ ਇਹ ਸਭ ਰਾਜਸੀ ਹਿਤਾਂ ਤੋਂ ਪ੍ਰੇਰਿਤ ਹੈ ਤੇ ਸਾਬਕਾ ਸਰਪੰਚ ਗੁਰਭੇਜ ਸਿੰਘ ਨੂੰ ਸਿਰਫ ਕਾਂਗਰਸੀ ਹੋਣ ਦੀ ਸਜ਼ਾ ਮਿਲੀ ਹੈ।

Advertisement

Advertisement
Advertisement