For the best experience, open
https://m.punjabitribuneonline.com
on your mobile browser.
Advertisement

ਚਾਲੂ ਭੱਠੀ, ਲਾਹਣ ਅਤੇ ਨਾਜਾਇਜ਼ ਸ਼ਰਾਬ ਸਣੇ ਕਾਬੂ

07:32 AM Jun 29, 2024 IST
ਚਾਲੂ ਭੱਠੀ  ਲਾਹਣ ਅਤੇ ਨਾਜਾਇਜ਼ ਸ਼ਰਾਬ ਸਣੇ ਕਾਬੂ
Advertisement

ਪੱਤਰ ਪ੍ਰੇਰਕ
ਸਮਾਣਾ, 28 ਜੂਨ
ਸਿਟੀ ਪੁਲੀਸ ਨੇ ਛਾਪਾ ਮਾਰ ਕੇ ਸ਼ਰਾਬ ਦੀ ਚਾਲੂ ਭੱਠੀ, ਲਾਹਣ ਅਤੇ ਤਿਆਰ ਕੀਤੀ ਗਈ ਨਾਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ੀਸ਼ਾ ਸਿੰਘ ਨਿਵਾਸੀ ਬੋਬੀ ਕਲੋਨੀ ਵਜੋਂ ਹੋਈ। ਸਿਟੀ ਪੁਲੀਸ ਅਨੁਸਾਰ ਏਐੱਸਆਈ ਪੂਰਨ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦੇ ਆਦੀ ਵਿਅਕਤੀ ਸਬੰਧੀ ਮਿਲੀ ਸੂਚਨਾ ਦੇ ਅਧਾਰ ’ਤੇ ਰੇਡ ਕੀਤੀ। ਇਸ ਦੌਰਾਨ ਚਾਲੂ ਭੱਠੀ, 20 ਲਿਟਰ ਲਾਹਣ ਅਤੇ ਤਿਆਰ ਕੀਤੀ ਗਈ ਨਾਜਾਇਸ਼ ਸ਼ਰਾਬ ਦੀਆਂ ਪੰਜ ਬੋਤਲਾਂ ਬਰਾਮਦ ਕਰਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।

Advertisement

Advertisement
Author Image

sukhwinder singh

View all posts

Advertisement
Advertisement
×