ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਂਗੋ ਫੈਸਟੀਵਲ: ਕਿਸਾਨਾਂ ਨੇ ਅੰਬਾਂ ਦੀਆਂ ਕਿਸਮਾਂ ਦੀ ਪ੍ਰਦਰਸ਼ਨੀ ਲਾਈ

08:41 AM Jul 08, 2024 IST
ਅੰਬਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਲੈਂਦੇ ਹੋਏ ਕੈਬਨਿਟ ਮੰਤਰੀ ਸੌਰਭ ਭਾਰਦਵਾਜ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਕੌਮੀ ਦਿੱਲੀ ਵਿੱਚ ਦਿੱਲੀ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ 33ਵਾਂ ਮੈਂਗੋ ਫੈਸਟੀਵਲ ਦਿੱਲੀ ਹਾਟ ਜਨਕਪੁਰੀ ਵਿੱਚ ਕਰਵਾਇਆ ਗਿਆ। ਸੈਰ ਸਪਾਟਾ ਵਿਭਾਗ ਦੇ ਮੰਤਰੀ ਸੌਰਭ ਭਾਰਦਵਾਜ ਨੇ ਮੇਲੇ ਦਾ ਉਦਘਾਟਨ ਕੀਤਾ।
ਉਦਘਾਟਨ ਤੋਂ ਬਾਅਦ ਮੰਤਰੀ ਨੇ ਅੰਬਾਂ ਲਈ ਸਭ ਤੋਂ ਮਸ਼ਹੂਰ ਉੱਤਰ ਪ੍ਰਦੇਸ਼ ਦੇ ਇਲਾਕੇ ਮਲੀਹਾਬਾਦ ਦੇ ਇੱਕ ਕਿਸਾਨ ਦੇ ਅੰਬਾਂ ਦੀਆਂ ਕਈ ਕਿਸਮਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਕਿਸਾਨਾਂ ਨੇ ਮੰਤਰੀ ਸੌਰਭ ਭਾਰਦਵਾਜ ਨੂੰ ਦੱਸਿਆ ਕਿ ਇਸ ਵਾਰ ਉਹ ਅੰਬਾਂ ਦੀਆਂ 300 ਕਿਸਮਾਂ ਉਗਾਉਣਗੇ। ਇਸ ਫੈਸਟੀਵਲ ਵਿੱਚ ਅੰਬਾਂ ਦੀਆਂ 100 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਪ੍ਰਦਰਸ਼ਨੀ ਵਿੱਚ ਪੱਛਮੀ ਬੰਗਾਲ ਦੇ ਇੱਕ ਕਿਸਾਨ ਨੇ ਦੱਸਿਆ ਕਿ ਇਸ ਵਾਰ ਉਹ 60 ਤੋਂ 70 ਕਿਸਮਾਂ ਦੇ ਅੰਬਾਂ ਨੂੰ ਪ੍ਰਦਰਸ਼ਨੀ ਵਿੱਚ ਲੈ ਕੇ ਆਏ ਹਨ। ਕਿਸਾਨ ਨੇ ਮੰਤਰੀ ਸੌਰਭ ਭਾਰਦਵਾਜ ਨੂੰ 1 ਕਿੱਲੋ ਵਜ਼ਨ ਦਾ ਅੰਬ ਵੀ ਦਿਖਾਇਆ, ਨਾਲ ਹੀ ਸੀਤਾਪੁਰ ਅਤੇ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਵੀ ਮੰਤਰੀ ਸੌਰਭ ਨੂੰ ਆਪਣੀ ਪ੍ਰਦਰਸ਼ਨੀ ਵਿੱਚ ਰੱਖੇ ਅੰਬਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਪ੍ਰਦਰਸ਼ਨ ਵਿੱਚ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਰਾਮ ਕੇਲਾ, ਕੇਸਰ ਚੌਸਾ, ਰਤੋਲ, ਹੁਸਨਾਰਾ, ਆਮਰਪਾਲੀ, ਫਾਜ਼ਲੀ, ਗੁਲਾਬ ਜਾਮੁਨ, ਲੰਗੜਾ, ਤੋਤਾਪੜੀ, ਦੁਸਹਿਰੀ ਆਦਿ ਰੱਖੇ ਗਏ।

Advertisement

Advertisement