For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼ ਤੋਂ 42 ਬੱਚੇ ਦਿੱਲੀ ਗੁਰਦੁਆਰਾ ਕਮੇਟੀ ਦਫ਼ਤਰ ਪੁੱਜੇ

10:25 AM Oct 06, 2024 IST
ਮੱਧ ਪ੍ਰਦੇਸ਼ ਤੋਂ 42 ਬੱਚੇ ਦਿੱਲੀ ਗੁਰਦੁਆਰਾ ਕਮੇਟੀ ਦਫ਼ਤਰ ਪੁੱਜੇ
ਵਣਜਾਰਾ ਭਾਈਚਾਰੇ ਦੇ ਬੱਚੇ ਦਿੱਲੀ ਕਮੇਟੀ ਦੇ ਦਫ਼ਤਰ ਵਿੱਚ ਪ੍ਰਬੰਧਕਾਂ ਨਾਲ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਮੱਧ ਪ੍ਰਦੇਸ਼ ਦੇ ਸਿਉਣੀ ਜ਼ਿਲ੍ਹੇ ਦੇ ਬੰਡੋਲ ਤੋਂ ਵਣਜਾਰਾ ਸਮਾਜ ਦੇ 42 ਅੰਮ੍ਰਿਤਧਾਰੀ ਬੱਚੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪੁੱਜੇ।
ਇਨ੍ਹਾਂ ਬੱਚਿਆਂ ਦਾ ਸਵਾਗਤ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਨਜੀਤ ਸਿੰਘ ਤੇ ਜੋਗਾ ਸਿੰਘ ਦੀ ਅਗਵਾਈ ਹੇਠ 42 ਬੱਚਿਆਂ ਦਾ ਇਹ ਸਮੂਹ ਪੰਜਾਬ ਅਤੇ ਦਿੱਲੀ ਦੇ ਦੌਰੇ ’ਤੇ ਹੈ। ਇਨ੍ਹਾਂ ਬੱਚਿਆਂ ਦਾ ਮਕਸਦ ਗੁਰਸਿੱਖੀ ਜੀਵਨ ਜਾਚ ਅਤੇ ਆਮ ਜੀਵਨ ਜਿਊਣ ਦੀ ਕਲਾ ਸਿੱਖਣਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਬੱਚੇ ਪੰਜਾਬ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਤੇ ਉਪਰੰਤ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ। ਹੁਣ ਇਹ ਦਿੱਲੀ ਪੁੱਜੇ ਹਨ ਤੇ ਦਿੱਲੀ ਵਿਚਲੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਬੱਚੇ ਗੁਰਸਿੱਖੀ ਜੀਵਨ ਜਾਚ ਨਾਲ ਜੁੜ ਰਹੇ ਹਨ ਅਤੇ ਗੁਰਬਾਣੀ ਉਚਾਰਣ, ਗੁਰਬਾਣੀ ਕੰਠ ਕਰਨਾ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਵਣਜਾਰਾ ਸਮਾਜ ਸਿੱਖ ਸਮਾਜ ਦਾ ਅਨਿੱਖੜਵਾਂ ਅੰਗ ਹੈ ਤੇ ਸਾਨੂੰ ਬਹੁਤ ਫਖ਼ਰ ਮਹਿਸੂਸ ਹੋ ਰਿਹਾ ਹੈ।
ਉਨ੍ਹਾਂ ਬੱਚਿਆਂ ਨੂੰ ਜੀਵਨ ਵਿੱਚ ਹੋਰ ਬੁਲੰਦੀਆਂ ਛੂਹਣ ਤੇ ਸਫਲਤਾ ਹਾਸਲ ਕਰਨ ਲਈ ਸ਼ੁਭ ਇੱਛਾਵਾਂ ਵੀ ਭੇਟ ਕੀਤੀਆਂ।

Advertisement

Advertisement
Advertisement
Author Image

Advertisement