ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਨਕਾ ਤੇ ਵਰੁਣ ਪਹਿਲੀ ਵਾਰ ਪੀਲੀਭੀਤ ਤੋਂ ਨਹੀਂ ਲੜ ਰਹੇ ਚੋਣ

09:04 AM Apr 08, 2024 IST

ਪੀਲੀਭੀਤ, 7 ਅਪਰੈਲ
ਪੀਲੀਭੀਤ ਲੋਕ ਸਭਾ ਹਲਕੇ ’ਚ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਆਪਣਾ ਦਬਦਬਾ ਕਾਇਮ ਰੱਖਣ ਵਾਲੇ ਮਾਂ ਪੁੱਤ ਮੇਨਕਾ ਗਾਂਧੀ ਤੇ ਵਰੁਣ ਗਾਂਧੀ ਇਸ ਵਾਰ ਇਸ ਸੀਟ ਤੋਂ ਚੋਣ ਨਹੀਂ ਲੜ ਰਹੇ। ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦੀ ਟਿਕਟ ਕੱਟਣ ਮਗਰੋਂ ਸੱਤਾਧਾਰੀ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਮੰਤਰੀ ਜਿਤਿਨ ਪ੍ਰਸਾਦ ਨੂੰ ਇੱਥੋਂ ਉਮੀਦਾਵਾਰ ਬਣਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਪ੍ਰਸਾਦ ਦੇ ਹੱਕ ’ਚ ਇੱਥੇ ਚੋਣ ਰੈਲੀ ਕਰਨਗੇ। ਪਹਿਲਾਂ 1996 ਤੋਂ ਲੈ ਕੇ ਵਰੁਣ ਜਾਂ ਉਨ੍ਹਾਂ ਦੀ ਮਾਂ ਮੇਨਕਾ ਗਾਂਧੀ ਵਾਰੀ-ਵਾਰੀ ਪੀਲੀਭੀਤ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਪੀਲੀਭੀਤ ’ਚ ਵੋਟਾਂ ਸੰਸਦੀ ਚੋਣਾਂ ਦੇ ਪਹਿਲੇ ਪੜਾਅ ’ਚ 19 ਅਪਰੈਲ ਨੂੰ ਪੈਣਗੀਆਂ। ਜਿਤਿਨ ਪ੍ਰਸਾਦ ਜਿਹੜੇ ਕਿ ਕਾਂਗਰਸ ਦੀ ਟਿਕਟ ’ਤੇ 2004 ਤੇ 2009 ਵਿੱਚ ਕ੍ਰਮਵਾਰ ਸ਼ਾਹਜਹਾਂਪੁਰ ਅਤੇ ਧਾਰੂਰਾ ਹਲਕਿਆਂ ਤੋਂ ਜੇਤੂੁ ਰਹੇ ਸਨ, 2021 ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਹ ਉੱਤਰ ਪ੍ਰਦੇਸ਼ ਕੈਬਨਿਟ ’ਚੋਂ ਇਕਲੌਤੇ ਮੰਤਰੀ ਹਨ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਉਤਾਰਿਆ ਗਿਆ ਹੈ।

Advertisement


ਹਾਲਾਂਕਿ ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ ਦੇ ਮੈਂਬਰ ਪ੍ਰਸਾਦ ਨੂੰ ਪੀਲੀਭੀਤ ’ਚ ਆਪਣਾ ਸਿਆਸੀ ਆਧਾਰ ਬਣਾਉਣ ’ਚ ਮੁਸ਼ੱਕਤ ਕਰਨੀ ਪੈ ਸਕਦੀ ਹੈ। ਇੱਕ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਸੁਸ਼ੀਲ ਕੁਮਾਰ ਗੰਗਵਾਰ ਨੇ ਆਖਿਆ, ‘‘ਜਿਤਿਨ ਪ੍ਰਸਾਦ ਦਾ ਪੀਲੀਭੀਤ ’ਚ ਬਹੁਤ ਘੱਟ ਪ੍ਰਭਾਵ ਹੈ। ਹਾਲੇ ਤੱਕ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਲਈ ਭਾਜਪਾ ਵੱਲੋਂ ਮੈਦਾਨ ’ਚ ਉਤਾਰੇ ਗਏ ਬਾਹਰੀ ਵਿਅਕਤੀ ਵਜੋਂ ਦੇਖਿਆ ਜਾ ਰਿਹਾ ਹੈ।’’
ਸਥਾਨਕ ਪਿੰਡ ਮੁਖੀ ਬਾਬਰਾਮ ਲੋਧੀ ਨੇ ਕਿਹਾ, ‘‘ਵਰੁਣ ਗਾਂਧੀ ਦਾ ਪੀਲੀਭੀਤ ਨਾਲ ਪੁਰਾਣਾ ਤੇ ਗੂੁੜ੍ਹਾ ਸਬੰਧ ਹੈ। ਇਹ ਸਬੰਧ ਉਸ ਭਾਵੁਕ ਪੱਤਕ ਵਿੱਚੋਂ ਝਲਕਦਾ ਹੈ ਜਿਹੜਾ ਉਨ੍ਹਾਂ ਨੇ ਇਸ ਸੀਟ ਤੋਂ ਟਿਕਟ ਨਾ ਮਿਲਣ ਮਗਰੋਂ ਲਿਖਿਆ ਸੀ।’’ ਸੰਸਦ ਮੈਂਬਰ ਵਜੋਂ ਕਈ ਵਾਰ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਣ ਵਾਲੇ ਵਰੁਣ ਗਾਂਧੀ ਨੇ ਟਿਕਟ ਕੱਟੇ ਜਾਣ ਮਗਰੋਂ ਆਪਣੇ ਹਲਕੇ ਦੇ ਲੋਕਾਂ ਦੇ ਨਾਂ ਪੱਤਰ ਲਿਖਿਆ ਸੀ। ਮੇਨਕਾ ਗਾਂਧੀ ਨੇ ਪਹਿਲੀ ਵਾਰ 1988 ’ਚ ਜਨਤਾ ਦਲ ਦੀ ਟਿਕਟ ’ਤੇ ਪੀਲੀਭੀਤ ਲੋਕ ਸਭਾ ਸੀਟ ਜਿੱਤੀ ਸੀ ਪਰ 1991 ’ਚ ਉਨ੍ਹਾਂ ਨੂੰ ਹਾਰ ਮਿਲੀ ਸੀ ਹਾਲਾਂਕਿ 1996 ਦੀਆਂ ਆਮ ਚੋਣਾਂ ’ਚ ਉਹ ਫਿਰ ਜਿੱਤ ਗਏ ਸਨ। ਮੇਨਕਾ ਗਾਂਧੀ 1998 ਤੇ 1999 ’ਚ ਫਿਰ ਆਜ਼ਾਦ ਉਮੀਦਵਾਰ ਵਜੋਂ ਸੰਸਦ ਮੈਂਬਰ ਚੁਣੀ ਗਈ ਜਦਕਿ 2004 ਅਤੇ 2014 ’ਚ ਉਹ ਭਾਜਪਾ ਉਮੀਦਵਾਰ ਵਜੋਂ ਜੇਤੂ ਰਹੀ। ਉਨ੍ਹਾਂ ਦੇ ਬੇਟੇ ਵਰੁਣ ਗਾਂਧੀ 2009 ਅਤੇ 2019 ਵਿੱਚ ਭਾਜਪਾ ਦੀ ਟਿਕਟ ’ਤੇ ਪੀਲੀਭੀਤ ਤੋਂ ਸੰਸਦ ਮੈਂਬਰ ਬਣੇ। ਮੇਨਕਾ ਗਾਂਧੀ ਇਸ ਵਾਰ ਫਿਰ ਸੁਲਤਾਨਪੁਰ ਹਲਕੇ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਨੇ ਇੱਥੋਂ 2019 ’ਚ ਭਾਜਪਾ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਜਿਤਿਨ ਪ੍ਰਸਾਦ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦਾ ਪੂਰਾ ਸਮਰਥਨ ਹਾਸਲ ਹੈ ਪਰ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਵਰੁਣ ਦੇ ਨੇੜਲੇ ਲੋਕ ਭਾਜਪਾ ਦੇ ਫ਼ੈਸਲੇ ਤੋਂ ਖੁਸ਼ ਨਹੀਂ ਹਨ। -ਪੀਟੀਆਈ

Advertisement
Advertisement