ਮਨੌਲੀ ਦਾ ਕਬੱਡੀ ਕੱਪ 2 ਤੋਂ
06:58 AM Dec 26, 2024 IST
Advertisement
ਐੱਸਏਐਸ ਨਗਰ (ਮੁਹਾਲੀ):
Advertisement
ਨਜ਼ਦੀਕੀ ਪਿੰਡ ਮਨੌਲੀ ਦੇ ਬਾਬਾ ਕ੍ਰਿਪਾ ਨਾਥ ਖੇਡ ਕਲੱਬ ਵੱਲੋਂ 17ਵਾਂ ਕਬੱਡੀ ਕੱਪ ਅਗਲੇ ਸਾਲ 2, 3 ਅਤੇ 4 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਟੂਰਨਾਮੈਂਟ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪਿੰਡ ਦੇ ਨੌਜਵਾਨ ਆਗੂ ਸਰਪੰਚ ਜ਼ੋਰਾ ਸਿੰਘ ਬੈਦਵਾਣ ਦੀ ਯਾਦ ਨੂੰ ਸਮਰਪਿਤ ਹੋਵੇਗਾ। ਕਲੱਬ ਦੇ ਪ੍ਰਧਾਨ ਨਿਰਭੈ ਸਿੰਘ ਔਜਲਾ ਨੇ ਦੱਸਿਆ ਕਿ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਇੱਕ ਲੱਖ ਦਾ ਪਹਿਲਾ ਅਤੇ 75 ਹਜ਼ਾਰ ਦਾ ਦੂਜਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਬੈਸਟ ਰੇਡਰ ਅਤੇ ਜਾਫ਼ੀ ਨੂੰ ਬੁੱਲਟ ਮੋਟਰਸਾਈਕਲ ਦਿੱਤੇ ਜਾਣਗੇ। ਇਸ ਮੌਕੇ ਗੁਰਦੀਪ ਸਿੰਘ ਵਿੱਕੀ, ਰਣਜੀਤ ਸਿੰਘ ਨੱਤ, ਗੁਰਪ੍ਰੀਤ ਸਿੰਘ ਸਮੇਤ ਕਲੱਬ ਦੇ ਸਮੁੱਚੇ ਅਹੁਦੇਦਾਰ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement