ਮਹਾਰਿਸ਼ੀ ਦਯਾਨੰਦ ਸਕੂਲ ’ਚ ਸਾਲਾਨਾ ਸਮਾਗਮ
06:57 AM Dec 26, 2024 IST
Advertisement
ਚੰਡੀਗੜ੍ਹ:
Advertisement
ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਦੜੂਆ ਦਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਅਮਰੀਕਾ ਦੇ ਸ਼ਿਕਾਗੋ ਤੋਂ ਆਏ ਐੱਨਆਰਆਈ ਸੁਦਰਸ਼ਨ ਗਰਗ, ਅਨੀਤਾ ਗਰਗ ਅਤੇ ਬਬੀਤਾ ਕਾਲੀਆ ਵੱਲੋਂ ਦੀਪ ਜਗਾ ਕੇ ਕੀਤਾ ਗਿਆ। ਡੀਏਵੀ ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਸਕੱਤਰ ਰਵਿੰਦਰ ਤਲਵਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਅਨਿਲ ਦੂਬੇ ਨੇ ਕੀਤੀ। ਬੇਨੂ ਰਾਓ ਅਤੇ ਅਮਿਤ ਗਰਗ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਐਨਏ ਕਲਚਰਲ ਸੁਸਾਇਟੀ ਤੋਂ ਨਿਖਰ ਆਨੰਦ ਮਿੱਡਾ, ਸ਼ੈਲੀ ਤਨੇਜਾ ਅਤੇ ਪਾਇਲ ਅਤੇ ਇਨਰ ਵ੍ਹੀਲ ਚੰਡੀਗੜ੍ਹ ਸਿਟੀ ਬਿਊਟੀਫੁੱਲ ਤੋਂ ਅਨੀਤਾ ਮਿੱਡਾ, ਸਰਵਣੀ ਦੱਤਾ, ਊਸ਼ਾ ਸ਼ਰਮਾ ਤੇ ਨਿਸ਼ਾ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਭੰਗੜੇ ਨਾਲ ਹੋਈ। -ਟਨਸ
Advertisement
Advertisement