ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲਾ ਕਾਬੂ
06:50 AM Jan 20, 2025 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਜਨਵਰੀ
ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸੀ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਸ਼ਨਾਖਤ ਅਰਜੁਨ ਕੁਮਾਰ ਉਰਫ ਟਿੱਡੀ (18) ਵਜੋਂ ਹੋਈ ਹੈ ਜੋ ਗਿਲਵਾਲੀ ਗੇਟ, ਗੁੱਜਰਪੁਰਾ ਦਾ ਰਹਿਣ ਵਾਲਾ ਹੈ। ਪੀੜਤ ਲੜਕੀ ਦੀ ਮਾਤਾ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਲਗਭਗ 12 ਸਾਲ 10 ਮਹੀਨੇ ਦੀ ਬੇਟੀ ਜੋ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ, 13 ਜਨਵਰੀ ਨੂੰ ਸ਼ਾਮ ਵੇਲੇ ਘਰੋਂ ਬਾਹਰ ਗਈ ਸੀ ਅਤੇ ਮੁੜ ਵਾਪਸ ਨਹੀਂ ਆਈ। ਇਸ ਸਬੰਧੀ ਕੇਸ ਦਰਜ ਕਰਨ ਮਗਰੋਂ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਅਰਜੁਨ ਕੁਮਾਰ ਉਰਫ ਟਿੱਡੀ ਨੂੰ ਗਿਰਫਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਮਗਰੋਂ ਵਧੇਰੇ ਪੁੱਛਗਿਛ ਕੀਤੀ ਜਾਵੇਗੀ।
Advertisement
Advertisement