For the best experience, open
https://m.punjabitribuneonline.com
on your mobile browser.
Advertisement

ਮਾਲਵਾ ਸਕੂਲ ਨੇ ਨਤੀਜੇ ਐਲਾਨੇ

08:06 AM Mar 29, 2024 IST
ਮਾਲਵਾ ਸਕੂਲ ਨੇ ਨਤੀਜੇ ਐਲਾਨੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਮਾਰਚ
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਵਿੱਚ ਨਰਸਰੀ ਤੋਂ ਗਿਆਰ੍ਹਵੀਂ ਸਾਇੰਸ, ਕਾਮਰਸ ਅਤੇ ਆਰਟਸ ਤੱਕ ਦੀਆਂ ਜਮਾਤਾਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਇਸ ਸਬੰਧੀ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਮੈਡਮ ਕਵਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਕੂਲ ਦੀਆਂ ਸਾਰੀਆਂ ਨਾਨ-ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ। ਗਿਆਰ੍ਹਵੀਂ ਕਾਮਰਸ ਵਿੱਚ ਸਵਾਤੀ ਨੇ 83 ਫੀਸਦੀ ਨਾਲ, ਗਿਆਰਵੀਂ ਸਾਇੰਸ ਗਰੁੱਪ ਵਿੱਚੋਂ ਲਵ ਕੁਮਾਰ ਨੇ 77.4, ਆਰਟਸ ਵਿੱਚੋਂ ਯੁਗਰਾਜ ਸਿੰਘ ਨੇ 86.2 ਫੀਸਦੀ, ਛੇਵੀਂ ’ਚੋਂ ਸ਼ਿਵਾਂਗੀ ਨੇ 88.16 ਫੀਸਦੀ, 7ਵੀਂ ਵਿੱਚੋਂ ਚਾਹਤ ਵਰਮਾ ਨੇ 95.16 ਫੀਸਦੀ, ਨੌਵੀਂ ਵਿੱਚੋਂ ਈਸ਼ਾ ਨੇ 88.17 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਨਤੀਜਿਆਂ ਤੋਂ ਬਾਅਦ ਸਕੂਲ ਅਧਿਆਪਕਾਂ ਮਨੋਜ ਕੁਮਾਰ, ਪਰਮਬੀਰ ਸਿੰਘ, ਗੁਰਮੁੱਖ ਸਿੰਘ, ਹਰਪਾਲ ਸਿੰਘ, ਵਰਿੰਦਰ ਸਿੰਘ, ਸ਼ਰਨਜੀਤ ਸਿੰਘ, ਰਵਿੰਦਰ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ, ਮੋਨੀ ਬਾਲਾ, ਕਮਲਜੀਤ ਕੌਰ, ਸ਼ਾਲੂ, ਪਿੰਕੀ, ਪੂਜਾ, ਇਸ਼ਿਤਾ, ਸਰਬਪ੍ਰੀਤ ਕੌਰ, ਰੀਤੂ, ਰਮਨ, ਆਸ਼ੂ, ਅਰਸਲੀਨ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×