For the best experience, open
https://m.punjabitribuneonline.com
on your mobile browser.
Advertisement

‘ਆਪ’ ਉਮੀਦਵਾਰ ਨੇ ਚੋਣ ਪ੍ਰਚਾਰ ਦਾ ਨਵਾਂ ਤਰੀਕਾ ਅਪਣਾਇਆ

09:13 AM May 12, 2024 IST
‘ਆਪ’ ਉਮੀਦਵਾਰ ਨੇ ਚੋਣ ਪ੍ਰਚਾਰ ਦਾ ਨਵਾਂ ਤਰੀਕਾ ਅਪਣਾਇਆ
ਇੱਕ ਪਿੰਡ ਵਿੱਚ ਚੋਣ ਪ੍ਰਚਾਰ ਦੌਰਾਨ ਪਾਰਟੀ ਕਾਰਕੁਨਾਂ ਨਾਲ ਅਸ਼ੋਕ ਪਰਾਸ਼ਰ ਪੱਪੀ।
Advertisement

ਗਗਨਦੀਪ ਅਰੋੜਾ
ਲੁਧਿਆਣਾ, 11 ਮਈ
ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਵੋਟਰਾਂ ਨੂੰ ਆਪਣੇ ਖਿੱਚਣ ਵੱਲ ਪੂਰਾ ਜ਼ੋਰ ਲਗਾਇਆ ਹੋਇਆ ਹੈ। ਇਸ ਲਈ ਸ੍ਰੀ ਪੱਪੀ ਵੋਟਾਂ ਲਈ ਪਿੰਡਾਂ ਵਿੱਚ ਪੀਲੇ ਰੰਗ ਦੀ ਦਸਤਾਰ ਸਜਾ ਕੇ ਅਤੇ ਸ਼ਹਿਰਾਂ ਬਿਨਾਂ ਦਸਤਾਰ ਤੋਂ ਚੋਣ ਪ੍ਰਚਾਰ ਕਰਨ ਦੇ ਲਈ ਜਾ ਰਹੇ ਹਨ। ਪਿੰਡਾਂ ਵਿੱਚ ਜ਼ਿਆਦਾ ਸਿੱਖ ਵੋਟਾਂ ਹੋਣ ਕਾਰਨ ‘ਆਪ’ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪੇਂਡੂ ਵੋਟਾਂ ਨੂੰ ਗੁਆਉਣਾ ਨਹੀਂ ਚਾਹੁੰਦੀ। ਇਸ ਕਰ ਕੇ ‘ਆਪ’ ਉਮੀਦਵਾਰ ਦਸਤਾਰ ਸਜਾ ਕੇ ਜਾਂਦੇ ਹਨ। ਇਸ ਦੇ ਨਾਲ ਹੀ ਸ਼ਹਿਰੀ ਹਲਕਿਆਂ ਵਿੱਚ ਉਹ ਬਿਨਾਂ ਦਸਤਾਰ ਤੋਂ ਜਾ ਰਹੇ ਹਨ।
ਦੱਸ ਦਈਏ ਕਿ ਲੁਧਿਆਣਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ, ਇਨ੍ਹਾਂ ਵਿੱਚੋਂ 6 ਸ਼ਹਿਰੀ ਤੇ 3 ਹਲਕੇ ਪੇਂਡੂ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਨੇ ਜਦੋਂ ਪੇਂਡੂ ਇਲਾਕੇ ਹਲਕਾ ਜਗਰਾਉਂ, ਹਲਕਾ ਦਾਖਾ ਤੇ ਹਲਕਾ ਗਿੱਲ ਵਿੱਚ ਜਾਣਾ ਹੁੰਦਾ ਹੈ ਤਾਂ ਉਹ ਆਪਣੇ ਸਿਰ ’ਤੇ ਪੀਲੇ ਰੰਗ ਦੀ ਦਸਤਾਰ ਸਜਾ ਲੈਂਦੇ ਹਨ। ਇਸੇ ਤਰ੍ਹਾਂ ਜਦੋਂ ਸ਼ਹਿਰ ਦੇ ਇਲਾਕੇ ਹਲਕਾ ਪੂਰਬੀ, ਹਲਕਾ ਕੇਂਦਰੀ, ਹਲਕਾ ਆਤਮ ਨਗਰ, ਹਲਕਾ ਦੱਖਣੀ, ਹਲਕਾ ਪੱਛਮੀ ਤੇ ਹਲਕਾ ਉੱਤਰੀ ਵਿੱਚ ਜਾਂਦੇ ਹਨ ਤਾਂ ਉਹ ਬਿਨਾਂ ਦਸਤਾਰ ਤੋਂ ਜਾ ਰਹੇ ਹਨ।
ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਵਾਲੇ ‘ਆਪ’ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਅਤੇ ਲੋਕ ਸਭਾ ਉਮੀਦਵਾਰ ਸ੍ਰੀ ਪੱਪੀ ਨੇ ਚੋਣ ਪ੍ਰਚਾਰ ਕਰਨ ਦਾ ਤਰੀਕਾ ਹੀ ਵੱਖ ਰੱਖਿਆ ਹੈ। ਸ਼ਹਿਰੀ ਇਲਾਕਿਆਂ ’ਚ ਪ੍ਰਚਾਰ ਕਰਨ ਲਈ ਜਾਂਦੇ ਹਨ ਜਾਂ ਫਿਰ ਘਰ-ਘਰ ਪ੍ਰਚਾਰ ਕਰਦੇ ਹਨ ਤਾਂ ਬਿਨਾਂ ਪੱਗ ਹੁੰਦੇ ਹਨ ਤਾਂ ਕਿ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਕਰ ਸਕਣ।

Advertisement

ਸ਼ਹਿਰ ਵਿੱਚ ਜੈ ਸ੍ਰੀ ਰਾਮ ਤੇ ਪਿੰਡਾਂ ਵਿੱਚ ਸਤਿ ਸ੍ਰੀ ਅਕਾਲ

‘ਆਪ’ ਉਮੀਦਵਾਰ ਵੱਖ ਵੱਖ ਤਰ੍ਹਾਂ ਦੇ ਪ੍ਰਚਾਰ ਸਿਰਫ਼ ਰੂਪ ਵਿੱਚ ਹੀ ਨਹੀਂ ਬਲਕਿ ਆਮ ਬੋਲਚਾਲ ਵਿੱਚ ਵੀ ਸ਼ਾਮਲ। ਉਮੀਦਵਾਰ ਸ਼ਹਿਰ ਵਿੱਚ ਜੈ ਸ੍ਰੀ ਰਾਮ ਤੇ ਪਿੰਡਾਂ ਵਿੱਚ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਲੋਕਾਂ ਨੂੰ ਸੰਬੋਧਨ ਕਰਦੇ ਹਨ। ਜੈਕਾਰਿਆਂ ਵਿੱਚ ਸਿਰਫ਼ ਅਸ਼ੋਕ ਪਰਾਸ਼ਰ ਪੱਪੀ ਹੀ ਸ਼ਾਮਲ ਨਹੀਂ ਹਨ, ਬਲਕਿ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸੇ ਤਰ੍ਹਾਂ ਕਰ ਰਹੇ ਹਨ।

Advertisement
Author Image

Advertisement
Advertisement
×