ਪੈਰਿਸ ’ਚ ਛੁੱਟੀਆਂ ਮਨਾ ਕੇ ਪਰਤੀ ਮਲਿਕਾ ਸ਼ੇਰਾਵਤ ਨੇ ਵੀਡੀਓ ਕੀਤੀਆਂ ਸਾਂਝੀਆਂ
07:42 AM Aug 08, 2024 IST
ਮੁੰਬਈ:
Advertisement
ਭਾਰਤੀ ਫਿਲਮੀ ਅਦਾਕਾਰਾ ਮਲਿਕਾ ਸ਼ੇਰਾਵਤ ਪੈਰਿਸ ’ਚ ਛੁੱਟੀਆਂ ਮਨਾ ਕੇ ਘਰ ਪਰਤ ਆਈ ਹੈ। ਮਲਿਕਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ’ਚ ਉਹ ਆਪਣੇ ਵਿਹੜੇ ਦਾ ਦਰਵਾਜ਼ਾ ਖੋਲ੍ਹ ਕੇ ਆਪਣੇ ਪਾਲਤੂ ਕੁੱਤੇ ਨੂੰ ਗਲੇ ਲਗਾ ਰਹੀ ਹੈ। ਉਸ ਨੇ ਇਸ ਵੀਡੀਓ ਦੇ ਨਾਲ ਲਿਖਿਆ ਘਰ ਪਰਤ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਸ ਦੇ ਨਾਲ ਹੀ ਅਭਿਨੇਤਰੀ ਨੇ ਪਿਛਲੇ ਮਹੀਨੇ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਜਿਸ ’ਚ ਉਹ ਸਮੁੰਦਰ ਦੀਆਂ ਲਹਿਰਾਂ ਨਾਲ ਖੇਡ ਰਹੀ ਹੈ। ਉਸ ਨੇ ਕਿਹਾ, ‘‘ਮੈਨੂੰ ਸਮੁੰਦਰ ਦੀਆਂ ਲਹਿਰਾਂ ਨਾਲ ਖੇਡਣਾ ਪਸੰਦ ਹੈ, ਲਹਿਰਾਂ ਦੀ ਤਾਲ ਆਜ਼ਾਦੀ ਦੀ ਭਾਵਨਾ ਪੈਦਾ ਕਰਦੀ ਹੈ।’’ ਇਸ ਮਗਰੋਂ ਉਸ ਨੇ ਮੋਟਰਸਾਈਕਲ ’ਤੇ ਪੋਜ਼ ਦਿੰਦਿਆਂ ਵੀਡੀਓ ਵੀ ਸਾਂਝੀ ਕੀਤੀ। -ਆਈਏਐੱਨਐੱਸ
Advertisement
Advertisement