ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਲੇਸ਼ੀਆ: ਮੋਹੀਦੀਨ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ

07:38 AM Aug 28, 2024 IST

ਕੁਆਲਾਲੰਪੁਰ, 27 ਅਗਸਤ
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੋਹੀਦੀਨ ਯਾਸਿਨ ’ਤੇ ਮੰਗਲਵਾਰ ਨੂੰ ਉਸ ਦੇ ਭਾਸ਼ਣ ਲਈ ਦੇਸ਼ਧ੍ਰੋਹ ਦਾ ਦੋਸ਼ ਲਾਇਆ ਗਿਆ ਜਿਸ ’ਚ ਉਨ੍ਹਾਂ ਦੇਸ਼ ਦੇ ਸਾਬਕਾ ਰਾਜਾ ਦੀ ਇਮਾਨਦਾਰੀ ’ਤੇ ਕਥਿਤ ਤੌਰ ’ਤੇ ਸਵਾਲ ਚੁੱਕੇ ਸਨ। ਮੁਹੀਦੀਨ ਨੇ ਉੱਤਰ-ਪੂਰਬੀ ਕੇਲਾਂਤਨ ਸੂਬੇ ਦੀ ਇਕ ਅਦਾਲਤ ’ਚ ਦੋਸ਼ ਸਵੀਕਾਰ ਨਹੀਂ ਕੀਤੇ। ਚਾਰਜਸ਼ੀਟ ਮੁਤਾਬਕ ਮੁਹੀਦੀਨ ਨੇ ਪਿਛਲੇ ਮਹੀਨੇ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਦੇਸ਼ਧ੍ਰੋਹੀ ਟਿੱਪਣੀਆਂ ਕੀਤੀਆਂ ਸਨ। ਨੌਂ ਜਾਤੀਆਂ ’ਚੋਂ ਮਲਯ ਮੁਲਕ ਦੇ ਸ਼ਾਸਕ ਪੰਜ ਸਾਲ ਲਈ ਵਾਰੋ-ਵਾਰੀ ਮਲੇਸ਼ੀਆ ਦੇ ਰਾਜਾ ਬਣਦੇ ਹਨ। ਮੁਹੀਦੀਨ ਨੇ 14 ਅਗਸਤ ਨੂੰ ਆਪਣੇ ਭਾਸ਼ਣ ’ਚ ਸਵਾਲ ਚੁੱਕਿਆ ਸੀ ਕਿ ਨਵੰਬਰ 2022 ’ਚ ਲਟਕਵੀਂ ਸੰਸਦ ਮਗਰੋਂ ਤਤਕਾਲੀ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਸੱਦਾ ਕਿਉਂ ਨਹੀਂ ਦਿੱਤਾ ਸੀ। -ਏਪੀ

Advertisement

Advertisement
Advertisement