For the best experience, open
https://m.punjabitribuneonline.com
on your mobile browser.
Advertisement

ਕਰੋੜਾਂ ਦੇ ਘਪਲੇ ਦੇ ਮਾਮਲੇ ’ਚ ਮਾਲ ਪਟਵਾਰੀ ਗ੍ਰਿਫ਼ਤਾਰ

09:15 AM Jun 18, 2024 IST
ਕਰੋੜਾਂ ਦੇ ਘਪਲੇ ਦੇ ਮਾਮਲੇ ’ਚ ਮਾਲ ਪਟਵਾਰੀ ਗ੍ਰਿਫ਼ਤਾਰ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੂਨ
ਇੱਥੇ ਐੱਨਐੱਚ-754ਏ ਪ੍ਰਾਜੈਕਟ ’ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਉਣ ਮਗਰੋਂ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਦੇ ਆਧਾਰ ’ਤੇ ਧਰਮਕੋਟ ਪੁਲੀਸ ਨੇ ਮਾਲ ਪਟਵਾਰੀ ਅਤੇ ਪਰਵਾਸੀ ਔਰਤ ਖ਼ਿਲਾਫ਼ ਜਾਅਲਸਾਜ਼ੀ ਦੀਆ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਲ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪਰਵਾਸੀ ਔਰਤ ਕਾਫ਼ੀ ਅਰਸੇ ਤੋਂ ਰੂਪੋਸ਼ ਚੱਲੀ ਆ ਰਹੀ ਹੈ। ਥਾਣਾ ਧਰਮਕੋਟ ਮੁਖੀ ਨਵਦੀਪ ਸਿੰਘ ਭੱਟੀ ਨੇ ਮਾਲ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਅਤੇ ਪਰਵਾਸੀ ਔਰਤ ਦਿਲਖੁਸ਼ ਕੁਮਾਰੀ ਦੇ ਕਿਸੇ ਅਰਬ ਦੇਸ਼ ਵਿੱਚ ਰੂਪੋਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਐੱਫਆਈਆਰ ਮੁਤਾਬਕ ਮਾਲ ਪਟਵਾਰੀ ’ਤੇ ਦੋਸ਼ ਹਨ ਕਿ ਉਸ ਨੇ ਸਤਲੁਜ ਦਰਿਆ ਨੇੜਲੇ ਪਿੰਡ ਆਦਰਾਮਾਨ ਵਿੱਚ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ’ਚ ਤਹਿਸੀਲਦਾਰ ਗੁਰਮੀਤ ਸਿੰਘ ਤੇ ਕਾਨੂੰਨਗੋ ਦੇ ਫਰਜ਼ੀ ਦਸਤਖ਼ਤ ਕਰਨ ਮਗਰੋਂ ਫਰਜ਼ੀ ਤਬਦੀਲ ਮਲਕੀਅਤ ਇੰਤਕਾਲ ਨੰਬਰ-326 ਦਰਜ ਕਰ ਕੇ ਪਰਵਾਸੀ ਔਰਤ ਦਿਲਖੁਸ਼ ਕੁਮਾਰੀ ਨੂੰ ਮਾਲਕ ਬਣਾ ਕੇ ਦੋ ਕਿਸ਼ਤਾਂ ’ਚ 1.65 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਮੁਲਜ਼ਮ ਮਹਿਲਾ ਦੇ ਖਾਤੇ ’ਚ ਪਵਾ ਦਿੱਤੀ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਕਰੀਬ ਦੋ ਸਾਲ ਵਿਜੀਲੈਂਸ ਬਿਊਰੋ ਨੇ ਜਾਂਚ ਕੀਤੀ। ਹੁਣ ਡਿਪਟੀ ਕਮਿਸ਼ਨਰ ਨੇ ਵਿਜੀਲੈਂਸ ਜਾਂਚ ਦੇ ਹਵਾਲੇ ਨਾਲ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ। ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਪਟਵਾਰੀ ਖ਼ਿਲਾਫ਼ ਕਰੋੜਾਂ ਰੁਪਏ ਦਾ ਇੱਕ ਹੋਰ ਘਪਲਾ ਸਾਹਮਣੇ ਆਇਆ ਸੀ। ਮਾਲ ਪਟਵਾਰੀ ਨੇ ਆਪਣੀ ਮਾਂ ਨੂੰ ਹੋਰ ਕਿਸਾਨਾਂ ਦੀ ਜ਼ਮੀਨ ਵਿੱਚ ਮਾਲਕ ਬਣਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਵਾ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ’ਤੇ ਕੀਤੀ ਗਈ ਜਾਂਚ ਮਗਰੋਂ ਮਾਲ ਪਟਵਾਰੀ ਨਵਦੀਪ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਮੁਆਵਜ਼ੇ ਦੀ ਰਕਮ ਦੁਬਾਰਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ।

Advertisement

Advertisement
Author Image

Advertisement
Advertisement
×