ਮਹਾਰਾਸ਼ਟਰ: 19 ਹਲਕਿਆਂ ਵਿੱਚ ਦੂਜੇ ਸਥਾਨ ’ਤੇ ਰਹੇ ਆਜ਼ਾਦ ਉਮੀਦਵਾਰ
07:03 AM Nov 25, 2024 IST
Advertisement
ਮੁੰਬਈ, 24 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਮਹਾਯੁਤੀ ਅਤੇ ਵਿਰੋਧੀ ਧਿਰਾਂ ਦੇ ਗੱਠਜੋੜ ਮਹਾ ਵਿਕਾਸ ਅਘਾੜੀ (ਜੋ ਕੁੱਲ ਮਿਲਾ ਕੇ ਛੇ ਵੱਡੀਆਂ ਪਾਰਟੀਆਂ ਹਨ) ਦਰਮਿਆਨ ਮੁੱਖ ਮੁਕਾਬਲਾ ਸੀ, ਜਦਕਿ ਸੂਬੇ ਦੇ 19 ਚੋਣ ਹਲਕੇ ਅਜਿਹੇ ਸਨ ਜਿੱਥੇ ਆਜ਼ਾਦ ਉਮੀਦਵਾਰ ਸਖ਼ਤ ਟੱਕਰ ਦਿੰਦਿਆਂ ਦੂਜੇ ਸਥਾਨ ’ਤੇ ਰਹੇ। ਮਹਾਯੁਤੀ ਨੇ 288 ਮੈਂਬਰੀ ਵਿਧਾਨ ਸਭਾ ਲਈ 230 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਗੱਠਜੋੜ ’ਚ ਸ਼ਾਮਲ ਭਾਜਪਾ ਨੇ 132 ਸੀਟਾਂ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੇ 57 ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਨੇ 41 ਸੀਟਾਂ ਆਪਣੀਆਂ ਝੋਲੀ ਪਾਈਆਂ ਹਨ। ਉਧਰ, ਵਿਰੋਧੀ ਧਿਰਾਂ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਸ਼ਰਦ ਪਵਾਰ ਦੀ ਐੱਨਸੀਪੀ (ਐੱਸਪੀ) ਨੂੰ ਕ੍ਰਮਵਾਰ ਸਿਰਫ਼ 16, 20 ਅਤੇ ਦਸ ਸੀਟਾਂ ਮਿਲੀਆਂ ਹਨ। ਮਹਾਰਾਸ਼ਟਰ ਦੀਆਂ 20 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 4,136 ਉਮੀਦਵਾਰ ਮੈਦਾਨ ਵਿੱਚ ਸਨ। -ਪੀਟੀਆਈ
Advertisement
Advertisement
Advertisement