ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਸ਼ਟਰ: ਮੁਕਾਬਲੇ ਵਿੱਚ ਪੰਜ ਨਕਸਲੀ ਹਲਾਕ

06:52 AM Oct 22, 2024 IST

ਮੁੰਬਈ/ਗੜ੍ਹਚਿਰੌਲੀ:

Advertisement

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਅੱਜ ਪੁਲੀਸ ਮੁਕਾਬਲੇ ਵਿੱਚ ਘੱਟੋ-ਘੱਂਟ ਪੰਜ ਨਕਸਲੀ ਮਾਰੇ ਗਏ। ਇਹ ਮੁਕਾਬਲਾ ਮਹਾਰਾਸ਼ਟਰ ਦੇ ਪੂਰਬੀ ਜ਼ਿਲ੍ਹੇ ਵਿੱਚ ਭਮਰਾਗੜ੍ਹ ਇਲਾਕੇ ਦੇ ਜੰਗਲਾਂ ਵਿੱਚ ਹੋਇਆ। ਇਹ ਇਲਾਕਾ ਛੱਤੀਸਗੜ੍ਹ ਦੇ ਨਾਰਾਇਣਪੁਰ ਦੀ ਹੱਦ ਨਾਲ ਲੱਗਦਾ ਹੈ। ਗੜ੍ਹਚਿਰੌਲੀ ਪੁਲੀਸ ਦੀ ਸੀ-60 ਕਮਾਂਡੋ ਟੀਮ ਅਤੇ ਸੀਆਰਪੀਐੱਫ ਦੀ ਟੀਮ ਨੇ ਇਸ ਮੁਹਿੰਮ ਨੂੰ ਅੰਜ਼ਾਮ ਦਿੱਤਾ। ਇਹ ਮੁਕਾਬਲਾ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਲਗਪਗ ਮਹੀਨਾਂ ਪਹਿਲਾਂ ਹੋਇਆ ਹੈ। ਗੜ੍ਹਚਿਰੌਲੀ ਐੱਸਪੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸੂਬੇ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨਕਸਲੀਆਂ ਦਾ ਇੱਕ ਦਲ ਪਿਛਲੇ ਦੋ ਦਿਨਾਂ ਤੋਂ ਮਹਾਰਾਸ਼ਟਰ-ਛੱਤੀਸਗੜ੍ਹ ਹੱਦ ’ਤੇ ਜੰਗਲਾਂ ’ਚ ਇਕੱਤਰ ਹੋ ਕੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। -ਪੀਟੀਆਈ

Advertisement
Advertisement