ਮਹਾਰਾਸ਼ਟਰ ਚੋਣਾਂ: ਐੱਮਵੀਏ ਵੱਲੋਂ ਜਾਤੀ ਜਨਗਣਨਾ ਤੇ ਨਾਬਾਲਗ ਲੜਕੀਆਂ ਲਈ ਮੁਫ਼ਤ ਸਰਵੀਕਲ ਕੈਂਸਰ ਵੈਕਸੀਨ ਦੇਣ ਦਾ ਚੋਣ ਵਾਅਦਾ
05:25 PM Nov 10, 2024 IST
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਐੱਮਵੀਏ ਗੱਠਜੋੜ ਦੇ ਹੋਰ ਆਗੂ ‘ਚੋਣ ਮੈਨੀਫੈਸਟੋ’ ਰਿਲੀਜ਼ ਕਰਦੇ ਹੋਏ। -ਫੋਟੋ: ਪੀਟੀਆਈ
ਮੁੰਬਈ, 10 ਨਵੰਬਰਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਲਈ ਅੱਜ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਦਾ ਸਾਂਝਾ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਵਿਚ 9 ਤੋਂ 16 ਸਾਲ ਦੀਆਂ ਲੜਕੀਆਂ ਨੂੰ ਸਰਵੀਕਲ ਕੈਂਸਰ ਦੀ ਮੁਫ਼ਤ ਵੈਕਸੀਨ ਅਤੇ ਮਹਾਵਾਰੀ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਦੋ ਚੋਣਵੀਆਂ ਛੁਟੀਆਂ ਦੇਣ ਦੇ ਵਾਅਦੇ ਕੀਤੇ ਗਏ ਹਨ। ‘ਮਹਾਰਾਸ਼ਟਰਨਾਮਾ’ ਸਿਰਲੇਖ ਵਾਲੇ ਮੈਨੀਫੈਸਟੋ ਵਿਚ ਜਾਤੀ ਜਨਗਣਨਾ, ਸਵੈ-ਸਹਾਇਤਾ ਸਮੂਹਾਂ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਲਈ ਵੱਖਰਾ ਵਿਭਾਗ ਸਥਾਪਿਤ ਕਰਨ, ਬਾਲ ਭਲਾਈ ਲਈ ਵਿਸ਼ੇਸ਼ ਮੰਤਰਾਲਾ ਬਣਾਉਣ ਅਤੇ ਮਹਿਲਾਵਾਂ ਨੂੰ ਸਾਲਾਨਾ 500 ਰੁਪਏ ਵਿਚ ਛੇ ਕੁਕਿੰਗ ਗੈਸ ਸਿਲੰਡਰ ਦੇਣ ਦੇ ਵਾਅਦੇ ਵੀ ਸ਼ਾਮਲ ਹਨ। ਮੈਨੀਫੈਸਟੋ ਵਿਚ ‘ਨਿਰਭੈ ਮਹਾਰਾਸ਼ਟਰ’ ਪਾਲਿਸੀ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਖੜਗੇ ਦੇ ਨਾਲ ਐੱਨਸੀਪੀ (ਐੱਸਪੀ) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਤੇ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਵੀ ਮੌਜੁੂਦ ਸਨ। -ਪੀਟੀਆਈ
Advertisement
Advertisement
Advertisement