For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਨਾਂਦੇੜ ਤੇ ਪਰਭਾਨੀ ਜ਼ਿਲ੍ਹਿਆਂ ’ਚ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

11:24 AM Mar 21, 2024 IST
ਮਹਾਰਾਸ਼ਟਰ  ਨਾਂਦੇੜ ਤੇ ਪਰਭਾਨੀ ਜ਼ਿਲ੍ਹਿਆਂ ’ਚ ਭੂਚਾਲ ਦੇ ਝਟਕੇ  ਜਾਨੀ ਮਾਲੀ ਨੁਕਸਾਨ ਤੋਂ ਬਚਾਅ
Advertisement

ਸੰਭਾਜੀਨਗਰ, 21 ਮਾਰਚ

ਮਹਾਰਾਸ਼ਟਰ ਦੇ ਨਾਂਦੇੜ ਅਤੇ ਪਰਭਾਨੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਨਾਂਦੇੜ ਦੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਥੇ ਦੋ ਵਾਰ ਭੂਚਾਲ ਆਇਆ। ਬਿਆਨ ਮੁਤਾਬਕ ਸਵੇਰੇ 6.09 ਵਜੇ 4.5 ਤੇ ਇਸ ਤੋਂ ਬਾਅਦ ਸਵੇਰੇ 6.19 ਵਜੇ 3.6 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Advertisement

Advertisement
Author Image

Advertisement
Advertisement
×