ਮਹਾਰਾਸ਼ਟਰ: ਕੈਮੀਕਲ ਫੈਕਟਰੀ ’ਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਹੋਈ, ਮਾਲਕਾਂ ਖ਼ਿਲਾਫ਼ ਕੇਸ ਦਰਜ
01:12 PM May 24, 2024 IST
Advertisement
ਠਾਣੇ, 24 ਮਈ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਕੈਮੀਕਲ ਫੈਕਟਰੀ ਵਿਚ ਧਮਾਕਾ ਹੋਣ ਦੇ ਮਾਮਲੇ ਵਿਚ ਹਾਦਸੇ ਵਾਲੀ ਥਾਂ ਤੋਂ ਇਕ ਹੋਰ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਹਾਦਸੇ ’ਚ 64 ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਡੋਂਬੀਵਲੀ ਐੱਮਆਈਡੀਸੀ ਦੇ ਫੇਜ਼ 2 ਵਿੱਚ ਸਥਿਤ ਅਮੂਦਾਨ ਕੈਮੀਕਲਜ਼ ਦੇ ਮਾਲਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਫੈਕਟਰੀ ਦੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ ਤੇ ਹੋਰ ਲਾਸ਼ਾਂ ਮਿਲਣ ਦਾ ਖ਼ਦਸ਼ਾ ਹੈ।
Advertisement
Advertisement