ਸੈਂਸੈਂਕਸ ਪਹਿਲੀ ਵਾਰ 78,000 ਦਾ ਅੰਕੜਾ ਟੱਪਿਆ
07:50 AM Jun 26, 2024 IST
Advertisement
ਮੁੰਬਈ, 25 ਜੂਨ
ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨਾਂ ਵਿਚਾਲੇ ਸੈਂਸੈਕਸ ਨੇ ਅੱਜ ਨਵਾਂ ਸਿਖਰ ਛੋਹਿਆ। ਇਹ ਅੱਜ ਪਹਿਲੀ ਵਾਰ ਇਤਿਹਾਸਕ 78,000 ਦਾ ਅੰਕੜਾ ਪਾਰ ਕਰ ਗਿਆ। 30 ਸ਼ੇਅਰਾਂ ਵਾਲਾ ਸੈਂਸੈਕਸ 712.44 ਅੰਕ ਭਾਵ 0.92 ਫੀਸਦ ਦੇ ਵਾਧੇ ਨਾਲ 78,053.52 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 183.45 ਅੰਕ ਭਾਵ 0.78 ਫੀਸਦ ਦੇ ਵਾਧੇ ਨਾਲ ਰਿਕਾਰਡ 23,721.30 ’ਤੇ ਬੰਦ ਹੋਇਆ। ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਟੈੱਕ ਮਹਿੰਦਰਾ, ਬਜਾਜ ਫਿਨਸਰਵ, ਸਟੇਟ ਬੈਂਕ ਆਫ ਇੰਡੀਆ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਸੈਂਸੈਕਸ ਕੰਪਨੀਆਂ ਮੁਨਾਫੇ ’ਚ ਜਦਕਿ ਪਾਵਰ ਗਰਿੱਡ, ਏਸ਼ੀਅਨ ਪੇਂਟਸ, ਟਾਟਾ ਸਟੀਲ, ਨੈਸਲੇ, ਮਾਰੂਤੀ ਅਤੇ ਜੇਐੱਸਡਬਲਿਊ ਸਟੀਲ ਘਾਟੇ ’ਚ ਰਹੀਆਂ। -ਪੀਟੀਆਈ
Advertisement
Advertisement
Advertisement