ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਸ਼ਟਰ: ਭਾਜਪਾ, ਸ਼ਿਵ ਸੈਨਾ (ਯੂਟੀਬੀ) 11 ਸੀਟਾਂ 'ਤੇ ਅੱਗੇ, ਕਾਂਗਰਸ 10 ’ਤੇ ਅੱਗੇ

11:27 AM Jun 04, 2024 IST

ਮੁੰਬਈ, 4 ਜੂਨ
ਮਹਾਰਾਸ਼ਟਰ ’ਚ ਭਾਜਪਾ 11 ਸੀਟਾਂ 'ਤੇ, ਸ਼ਿਵ ਸੈਨਾ ਛੇ 'ਤੇ ਅਤੇ ਐਨਸੀਪੀ ਇਕ ਸੀਟ 'ਤੇ ਅੱਗੇ ਹੈ, ਜਦਕਿ ਕਾਂਗਰਸ 10 'ਤੇ, ਸ਼ਿਵ ਸੈਨਾ (ਯੂਬੀਟੀ) 11 ਸੀਟਾਂ 'ਤੇ ਅੱਗੇ ਹੈ। ਰਾਜ ਵਿੱਚ 48 ਲੋਕ ਸਭਾ ਸੀਟਾਂ ਹਨ।
ਐਨਸੀਪੀ (ਸ਼ਰਦਚੰਦਰ ਪਵਾਰ) ਅੱਠ ਸੀਟਾਂ 'ਤੇ ਅੱਗੇ ਹੈ। ਸਾਂਗਲੀ ਤੋਂ ਚੋਣ ਲੜਨ ਲਈ ਕਾਂਗਰਸ ਤੋਂ ਬਗਾਵਤ ਕਰਨ ਵਾਲੇ ਆਜ਼ਾਦ ਵਿਸ਼ਾਲ ਪਾਟਿਲ ਨੇ ਬੜ੍ਹਤ ਬਣਾਈ ਹੋਈ ਸੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਪਿਊਸ਼ ਗੋਇਲ ਨਾਗਪੁਰ ਅਤੇ ਮੁੰਬਈ ਉੱਤਰੀ ਲੋਕ ਸਭਾ ਸੀਟਾਂ 'ਤੇ ਅੱਗੇ ਚੱਲ ਰਹੇ ਸਨ, ਜਦਕਿ ਉਨ੍ਹਾਂ ਦੇ ਸਹਿਯੋਗੀ ਰਾਓਸਾਹਿਬ ਦਾਨਵੇ ਨੂੰ ਜਾਲਨਾ ਤੋਂ ਥੋੜ੍ਹੀ ਜਿਹੀ ਬੜ੍ਹਤ ਸੀ। ਕੇਂਦਰੀ ਮੰਤਰੀ ਕਪਿਲ ਪਾਟਿਲ, ਭਾਰਤੀ ਪਵਾਰ ਅਤੇ ਨਰਾਇਣ ਰਾਣੇ ਕ੍ਰਮਵਾਰ ਭਿਵੰਡੀ, ਡਿੰਡੋਰੀ ਅਤੇ ਰਤਨਾਗਿਰੀ-ਸਿੰਧੂਦੁਰਗ ਸੀਟਾਂ 'ਤੇ ਪਿੱਛੇ ਚੱਲ ਰਹੇ ਹਨ। ਮਹਾਰਾਸ਼ਟਰ ਦੇ ਮੰਤਰੀ ਸੁਧੀਰ ਮੁਨਗੰਟੀਵਾਰ ਚੰਦਰਪੁਰ ਤੋਂ ਪਿੱਛੇ ਚੱਲ ਰਹੇ ਹਨ। ਬਾਰਾਮਤੀ ਵਿੱਚ ਐਨਸੀਪੀ (ਸਪਾ) ਦੀ ਉਮੀਦਵਾਰ ਸੁਪ੍ਰੀਆ ਸੂਲੇ 5,770 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਸਤਾਰਾ ਤੋਂ ਭਾਜਪਾ ਦੇ ਉਦਯਨਰਾਜੇ ਭੋਸਲੇ ਪਿੱਛੇ ਚੱਲ ਰਹੇ ਹਨ। ਸ਼ਿਵ ਸੈਨਾ 6 ਸੀਟਾਂ 'ਤੇ ਅੱਗੇ ਹੈ, ਜਿਸ 'ਚ ਉਸ ਦੇ ਗੜ੍ਹ ਠਾਣੇ ਅਤੇ ਕਲਿਆਣ ਸ਼ਾਮਲ ਹਨ।
-ਪੀਟੀਆਈ

Advertisement

Advertisement