ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਸ਼ਟਰ: ਮੁੰਬਈ ’ਚ ਦਾਖ਼ਲ ਹੋਣ ਵਾਲੇ ਹਲਕੇ ਮੋਟਰ ਵਾਹਨਾਂ ਲਈ ਟੌਲ ਫੀਸ ’ਚ ਛੋਟ ਦਾ ਐਲਾਨ

07:16 AM Oct 15, 2024 IST

ਮੁੰਬਈ, 14 ਅਕਤੂਬਰ
ਮਹਾਰਾਸ਼ਟਰ ਸਰਕਾਰ ਨੇ ਅੱਜ ਮੁੰਬਈ ਵਿੱਚ ਦਾਖ਼ਲੇ ਲਈ ਸਾਰੇ ਪੰਜ ਟੌਲ ਬੂਥਾਂ ’ਤੇ ਹਲਕੇ ਮੋਟਰ ਵਾਹਨਾਂ ਲਈ ਟੌਲ ਫੀਸ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਇਹ ਫੈਸਲਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਸੂਬੇ ਦੇ ਮੰਤਰੀ ਮੰਡਲ ਦੀ ਅੱਜ ਸਵੇਰੇ ਇੱਥੇ ਹੋਈ ਮੀਟਿੰਗ ਵਿੱਚ ਟੌਲ ਫੀਸ ਖ਼ਤਮ ਕਰਨ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਟੌਲ ਬੂਥਾਂ ’ਤੇ ਲੱਗਦੇ ਜਾਮ ਕਾਰਨ ਟੌਲ ਫੀਸ ਖ਼ਤਮ ਕਰਨ ਦੀ ਮੰਗ ਕੀਤੀ ਗਈ ਸੀ।’
ਅਧਿਕਾਰੀ ਨੇ ਦੱਸਿਆ ਕਿ ਇਹ ਕਦਮ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ ਹੈ। ਵਿਧਾਨ ਸਭਾ ਚੋਣਾਂ ਦਾ ਐਲਾਨ ਜਲਦੀ ਹੀ ਹੋਣ ਦੀ ਸੰਭਾਵਨਾ ਹੈ। ਟੌਲ ਫੀਸ ਖ਼ਤਮ ਕਰਨ ਨਾਲ ਦੀਵਾਲੀ ਤੋਂ ਪਹਿਲਾਂ ਮੁੰਬਈ ਵਿੱਚ ਆ ਰਹੇ ਅਤੇ ਉਸ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਹੈ। ਯਾਤਰੀ ਪੰਜ ਬੂਥਾਂ - ਦਹੀਸਰ, ਐੱਲਬੀਐੱਸ ਰੋਡ-ਮੁਲੁੰਡ, ਈਸਟਰਨ ਐਕਸਪ੍ਰੈੱਸ ਹਾਈਵੇਅ-ਮੁਲੁੰਡ, ਐਰੋਲੀ ਕਰੀਕ ਬ੍ਰਿਜ ਅਤੇ ਵਾਸ਼ੀ ’ਤੇ ਟੌਲ ਫੀਸ ਦਿੱਤੇ ਬਿਨਾਂ ਸਫ਼ਰ ਕਰ ਸਕਣਗੇ। ਹਲਕੇ ਮੋਟਰ ਵਾਹਨਾਂ ਵਿੱਚ ਕਾਰ (ਹੈਚਬੈਕ, ਸੀਡਾਨ ਅਤੇ ਐੱਸਯੂਵੀ), ਜੀਪ, ਵੈਨ, ਆਟੋ ਰਿਕਸ਼ਾ, ਟੈਕਸੀ, ਡਲਿਵਰੀ ਵੈਨ ਅਤੇ ਛੋਟੇ ਟਰੱਕ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਛੇ ਲੱਖ ਤੋਂ ਵੱਧ ਵਾਹਨ ਰੋਜ਼ਾਨਾ ਮੁੰਬਈ ਦੀ ਹੱਦ ਪਾਰ ਕਰਦੇ ਹਨ। ਸ਼ਿੰਦੇ ਨੇ ਕਿਹਾ ਕਿ ਟੌਲ ਫੀਸ ਖ਼ਤਮ ਕਰਨ ਵਰਗੇ ਕਦਮ ਨਾਲ ਸਮਾਂ ਤੇ ਤੇਲ ਬਚੇਗਾ ਅਤੇ ਪ੍ਰਦੂਸ਼ਣ ਘੱਟ ਹੋਵੇਗਾ। -ਪੀਟੀਆਈ

Advertisement

‘ਸਰਕਾਰ ਨੇ ਨਿਰਾਸ਼ਾ ’ਚ ਚੁੱਕਿਆ ਕਦਮ’

ਸ਼ਿਵ ਸੈਨਾ (ਊਧਵ ਬਾਲਾਸਾਹੇਬ ਠਾਕਰੇ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਟੌਲ ਫੀਸ ਖ਼ਤਮ ਕਰਨ ਦੇ ਫੈਸਲੇ ਨੂੰ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਨਿਰਾਸ਼ਾ ਵਿੱਚ ਉਠਾਇਆ ਗਿਆ ਕਦਮ’ ਕਰਾਰ ਦਿੱਤਾ। ਉਨ੍ਹਾਂ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਉਠਾਏ ਗਏ ਇਸ ਨਿਰਾਸ਼ਾਜਨਕ ਕਦਮ ਤੋਂ ਪਤਾ ਲੱਗਦਾ ਹੈ ਕਿ ਮਹਾਝੂਠੀ ਸਰਕਾਰ ਨੂੰ ਪਤਾ ਹੈ ਕਿ ਉਸ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ, ਇਸ ਵਾਸਤੇ ਜਨਤਾ ਦੇ ਗੁੱਸੇ ਤੋਂ ਖ਼ੁਦ ਨੂੰ ਬਚਾਉਣ ਲਈ ਜੋ ਕੁਝ ਵੀ ਕਰ ਸਕਦੇ ਹਨ, ਉਹ ਕਰ ਰਹੇ ਹਨ।’

Advertisement
Advertisement