ਮਹਾਰਾਸ਼ਟਰ: ਲੋਕਾਂ ਨੂੰ ਚੰਗੇ ਮੁਨਾਫ਼ੇ ਦਾ ਲਾਲਚ ਦੇ ਕੇ ਕੰਗਾਲ ਬਣਾਉਣ ਵਾਲੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
11:44 AM Jan 29, 2024 IST
ਠਾਣੇ (ਮਹਾਰਾਸ਼ਟਰ), 29 ਜਨਵਰੀ
ਨਵੀਂ ਮੁੰਬਈ ਦੀ 42 ਸਾਲਾ ਔਰਤ ਅਤੇ ਹੋਰਾਂ ਨੂੰ ਵੱਖ-ਵੱਖ ਨਿਵੇਸ਼ ਯੋਜਨਾਵਾਂ ਵਿੱਚ ਵੱਧ ਮੁਨਾਫਾ ਦਿਵਾਉਣ ਦਾ ਵਾਅਦਾ ਕਰਕੇ 2.97 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਾਨਪਾੜਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਔਰਤ ਅਤੇ ਹੋਰ ਪੀੜਤਾਂ ਦੇ ਪੈਸੇ ਸ਼ੇਅਰਾਂ ਵਿੱਚ ਨਿਵੇਸ਼ ਕੀਤੇ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਚੱਲ ਅਤੇ ਅਚੱਲ ਜਾਇਦਾਦ ਵੀ ਗਹਿਣੇ ਧਰ ਲਈ ਪਰ ਉਹ ਪੀੜਤਾਂ ਨੂੰ ਕੋਈ ਲਾਭ ਦੇਣ ਜਾਂ ਨਿਵੇਸ਼ ਕੀਤੇ ਪੈਸੇ ਵਾਪਸ ਕਰਨ ਵਿੱਚ ਅਸਫਲ ਰਹੇ।
Advertisement
Advertisement