ਮਹਾਰਾਸ਼ਟਰ: ਰਸਾਇਣਕ ਫੈਕਟਰੀ ’ਚ ਧਮਾਕੇ ਕਾਰਨ 8 ਮੌਤਾਂ, 60 ਜ਼ਖ਼ਮੀ
05:06 PM May 23, 2024 IST
ਠਾਣੇ, 23 ਮਈ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਡੋਂਬੀਵਲੀ ਵਿਚ ਰਸਾਇਣਕ ਫੈਕਟਰੀ ਵਿਚ ਬੁਆਇਲਰ ਧਮਾਕੇ ਮਗਰੋਂ ਭਿਆਨਕ ਅੱਗ ਲੱਗਣ ਕਾਰਨ 8 ਵਿਅਕਤੀ ਮਾਰੇ ਗਏ ਤੇ 60 ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਡੋਂਬੀਵਲੀ ਐੱਮਆਈਡੀਸੀ ਖੇਤਰ ਦੇ ਫੇਜ਼ 2 ਵਿੱਚ ਸਥਿਤ ਅਮੁਦਾਨ ਕੈਮੀਕਲ ਕੰਪਨੀ ਦੇ ਬੁਆਇਲਰ ਵਿੱਚ ਧਮਾਕਾ ਹੋਇਆ। ਇਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਇਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਉਸ ਨੇ ਦੱਸਿਆ ਕਿ ਧਮਾਕੇ ਕਾਰਨ ਨਾਲ ਲੱਗਦੀ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਪੁਲੀਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
Advertisement
Advertisement