For the best experience, open
https://m.punjabitribuneonline.com
on your mobile browser.
Advertisement

ਮਹਾਪੰਚਾਇਤ: ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ

02:12 PM Jan 04, 2025 IST
ਮਹਾਪੰਚਾਇਤ  ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ
ਢਾਬੀ ਗੁੱਜਰਾਂ ਬਾਰਡਰ ਉੱਤੇ ਮਹਾਪੰਚਾਇਤ ਲਈ ਪੁੱਜੇ ਕਿਸਾਨ। ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜਨਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ ਹੋ ਗਈ ਹੈ।

Advertisement

Advertisement

ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਮਹਾਪੰਚਾਇਤ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹਨ ਤੇ ਕਿਸਾਨਾਂ ਦੀ ਆਮਦ ਜਾਰੀ ਹੈ।

ਸਟੇਜ ਦੀ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸਟੇਜ ’ਤੇ ਆ ਕੇ ਕਿਸਾਨਾਂ ਦੇ ਨਾਮ ਸੰਦੇਸ਼ ਜਾਰੀ ਕਰਨਗੇ। ਮਹਾਪੰਚਾਇਤ ਲਈ ਕਿਸਾਨ ਬੀਬੀਆਂ ਵੀ ਵੱਡੀ ਗਿਣਤੀ ’ਚ ਪਹੁੰਚੀਆਂ ਹਨ।

ਉਨ੍ਹਾਂ ਲਈ ਸਟੇਜ ਉਪਰ ਸਪੈਸ਼ਲ ਰੂਮ ਬਣਾਇਆ ਗਿਆ ਹੈ। ਉਨ੍ਹਾਂ ਨੂੰ ਇੱਕ ਕਿਲੋਮੀਟਰ ਦੇ ਫਾਸਲੇ ਤੋਂ ਲਿਆਉਣ ਲਈ ਇੱਕ ਸਪੈਸ਼ਲ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਸੁਖਜੀਤ ਹਰਦੋਝੰਡੇ, ਸੁਰਜੀਤ ਫੂਲ, ਜਸਵਿੰਦਰ ਲੌਂਗੋਵਾਲ, ਅਭਿਮਨਿਊ ਕੋਹਾੜ, ਦਿਲਬਾਗ ਹਰੀਗੜ੍ਹ ਤੇ ਮਨਜੀਤ ਨਿਆਈ ਸਮੇਤ ਕਈ ਹੋਰ ਕਿਸਾਨ ਆਗੂ ਇੱਥੇ ਸਟੇਜ ਅਤੇ ਇਸ ਦੇ ਇਰਦ ਗਿਰਦ ਮੌਜੂਦ ਹਨ। ਇਸ ਤੋਂ ਇਲਾਵਾ ਦੂਜੇ ਰਾਜਾਂ ਵਿੱਚੋਂ ਵੀ ਕਿਸਾਨ ਆਗੂ, ਰਾਜਸੀ ਤੇ ਧਾਰਮਿਕ ਸਿਆਸੀ ਲੀਡਰ ਆਦਿ ਪਹੁੰਚ ਰਹੇ ਹਨ।

ਫੋਟੋਆਂ: ਰਾਜੇਸ਼ ਸੱਚਰ

Advertisement
Author Image

Advertisement