ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਮਹਾਲਕਸ਼ਮੀ’ ਯੋਜਨਾ: ਕਾਂਗਰਸ ਵੰਡੇਗੀ 40 ਲੱਖ ਤੋਂ ਵੱਧ ਪੈਂਫਲੇਟ

02:07 PM May 19, 2024 IST

ਨਵੀਂ ਦਿੱਲੀ, 19 ਮਈ
ਕਾਂਗਰਸ ਲੋਕ ਸਭਾ ਚੋਣਾਂ ਦੇ ਛੇਵੇਂ ਤੇ ਸੱਤਵੇਂ ਗੇੜ ਤੋਂ ਪਹਿਲਾਂ ਔਰਤਾਂ ਵਿੱਚ ਆਪਣੀ ਪਹੁੰਚ ਵਧਾਉਣ ਲਈ ਤਿਆਰ ਹੈ ਅਤੇ ਇਸ ਸਬੰਧੀ ਉਸਨੇ ਆਪਣੀ ਤਜਵੀਜ਼ਤ ‘ਮਹਾਲਕਸ਼ਮੀ’ ਯੋਜਨਾ ’ਤੇ ਕੇਂਦਰਤ 40 ਲੱਖ ਤੋਂ ਵੱਧ ਪੈਂਫਲੇਟ ਵੰਡਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਗ਼ਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ ਇੱਕ ਲੱਖ ਰੁਪਏ ਦਿੱਤੇ ਜਾਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੱਕ ਵੀਡੀਓ ਸੰਦੇਸ਼ ਵਿੱਚ ਸੋਨੀਆ ਗਾਂਧੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦੇਸ਼ ਦੀਆਂ ਔਰਤਾਂ ‘ਗੰਭੀਰ ਸੰਕਟ’ ਦੌਰਾਨ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਪਾਰਟੀ ਦੀ ‘ਮਹਾਲਕਸ਼ਮੀ’ ਯੋਜਨਾ ਉਨ੍ਹਾਂ ਦੇ ਜੀਵਨ ਨੂੰ ਬਦਲਣ ਵਿੱਚ ਮਦਦ ਕਰੇਗੀ। ਸੂਤਰਾਂ ਨੇ ਕਿਹਾ ਕਿ ਕਾਂਗਰਸ ਛੇਵੇਂ ਅਤੇ ਸੱਤਵੇਂ ਗੇੜ ਦੀਆਂ ਚੋਣਾਂ ਤੋਂ ਪਹਿਲਾਂ 40 ਲੱਖ ਤੋਂ ਵੱਧ ਪੈਂਫਲੇਟ ਵੰਡਣ ਲਈ ਤਿਆਰ ਹੈ। -ਪੀਟੀਆਈ

Advertisement

Advertisement