For the best experience, open
https://m.punjabitribuneonline.com
on your mobile browser.
Advertisement

ਮਹਿਲ ਕਲਾਂ: ਸਰਪੰਚੀ ਦੀ ਚੋਣ ’ਚ ਫੇਲ੍ਹ ਹੋਏ ਪੀਐੱਚਡੀ ਤੇ ਐੱਮਏ ਪਾਸ

07:16 AM Oct 17, 2024 IST
ਮਹਿਲ ਕਲਾਂ  ਸਰਪੰਚੀ ਦੀ ਚੋਣ ’ਚ ਫੇਲ੍ਹ ਹੋਏ ਪੀਐੱਚਡੀ ਤੇ ਐੱਮਏ ਪਾਸ
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਸਰਪੰਚ ਬਣੇ ਜਤਿੰਦਰਪਾਲ ਸਿੰਘ।
Advertisement

ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 16 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਹਲਕਾ ਮਹਿਲ ਕਲਾਂ ਦੇ ਬਹੁਤ ਗਿਣਤੀ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ ਬਾਜ਼ੀ ਮਾਰਨ ਵਿੱਚ ਕਾਮਯਾਬ ਹੋਏ ਹਨ। ਹਲਕਾ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਪਿੰਡ ਪੰਡੋਰੀ ਤੋਂ ਸਰਪੰਚੀ ਉਮੀਦਵਾਰ ਜਤਿੰਦਰਪਾਲ ਸਿੰਘ ਅਤੇ ਪਿੰਡ ਕੁਰੜ ਤੋਂ ਸਲਾਹਕਾਰ ਸੁਖਵਿੰਦਰ ਦਾਸ ਬਾਵਾ ਦੀ ਜਿੱਤ ਨਾਲ ਆਪਣੀ ਚੜ੍ਹਤ ਕਾਇਮ ਰੱਖਣ ਵਿੱਚ ਸਫ਼ਲ ਰਹੇ ਜਦਕਿ ਵਿਧਾਇਕ ਪੰਡੋਰੀ ਦੇ ਪੀਏ ਦੀ ਮਾਤਾ ਪਿੰਡ ਮਹਿਲ ਖ਼ੁਰਦ ਤੋਂ ਪੰਚੀ ਦੀ ਚੋਣ ਹਾਰ ਗਏ। ਸਭ ਤੋਂ ਵੱਧ ਪੜ੍ਹੀਆਂ ਪਿੰਡ ਠੁੱਲ੍ਹੀਵਾਲ ਤੋਂ ਡਾ. ਸੁਖਵਿੰਦਰ ਕੌਰ ਪੀਐੱਚਡੀ ਅਤੇ ਪਿੰਡ ਗੁੰਮਟੀ ਤੋਂ ਪਰਮਜੀਤ ਕੌਰ ਐੱਮਏ­ ਬੀਐੱਡ ਪਾਸ ਨੂੰ ਸਰਪੰਚੀ ਲਈ ਪਿੰਡਾਂ ਵਾਲਿਆਂ ਤੋਂ ਮਾਨਤਾ ਨਾ ਮਿਲੀ ਅਤੇ ਉਹ ਵਿਰੋਧੀ ਉਮੀਦਵਾਰਾਂ ਤੋਂ ਹਾਰ ਗਈਆਂ। ਦਿਲਚਸਪ ਮੁਕਾਬਲਿਆਂ ਵਿੱਚ ਮਹਿਲ ਕਲਾਂ ਵਿੱਚ ਹਰਭੁਪਿੰਦਰ ਸਿੰਘ ਲਾਡੀ ਦੀ ਪਤਨੀ ਨਵਜੋਤ ਕੌਰ ਵਿਰੋਧੀ ਉਮੀਦਵਾਰ ਕਿਰਨਾ ਰਾਣੀ ­ਤੋਂ, ਮਹਿਲ ਖ਼ੁਰਦ ਵਿੱਚ ਢੀਂਡਸਾ ਗਰੁੱਪ ਦਾ ਸੀਨੀਅਰ ਆਗੂ ਅਵਜੀਤ ਰੂਬਲ ਗਿੱਲ ਹਰਪਾਲ ਸਿੰਘ ਤੋਂ ਅਤੇ ਮਹਿਲ ਕਲਾਂ ਸੋਢੇ ਵਿਖੇ ਸੁਖਦੇਵ ਕੌਰ ਸਰਬਜੀਤ ਸਿੰਘ ਸ਼ੰਭੂ ਤੋਂ ਸਰਪੰਚੀ ਦੀ ਚੋਣ ਹਾਰ ਗਏ। ਪਿੰਡ ਦੀਵਾਨਾ ਤੋਂ ਰਣਧੀਰ ਸਿੰਘ,­ ਕਲਾਲਾ ਤੋਂ ਰਣਜੀਤ ਸਿੰਘ ਰਾਣਾ ਅਤੇ ਠੀਕਰੀਵਾਲਾ ਤੋਂ ਕਿਰਨਜੀਤ ਸਿੰਘ ਹੈਪੀ ਮੁੜ ਸਰਪੰਚ ਬਣੇ ਹਨ। ਚੰਨਣਵਾਲ ਵਿੱਚ ਗੁਰਜੰਟ ਸਿੰਘ ਧਾਲੀਵਾਲ ਆਪਣੀ ਪਤਨੀ ਕੁਲਵਿੰਦਰ ਕੌਰ ਅਤੇ ਬੀਹਲਾ ਤੋਂ ਕਿਰਨਜੀਤ ਸਿੰਘ ਮਿੰਟੂ ਪਤਨੀ ਸਰਬਜੀਤ ਕੌਰ ਦੀ ਜਿੱਤ ਆਪਣੇ ਪਰਿਵਾਰ ਵਿੱਚ ਸਰਪੰਚੀ ਰੱਖਣ ਵਿੱਚ ਸਫ਼ਲ ਰਹੇ।

Advertisement

ਪੰਚਾਇਤੀ ਚੋਣਾਂ ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰ ਵੀ ਜਿੱਤੇ

ਛੀਨੀਵਾਲ ਕਲਾਂ ਵਿਚ ਕਾਂਗਰਸੀ ਆਗੂ ਨਿਰਭੈ ਸਿੰਘ ਦੀ ਪਤਨੀ ਸੁਖਦੀਪ ਕੌਰ ਅਤੇ ਧਨੇਰ ਵਿੱਚ ਅਮਨਪ੍ਰੀਤ ਕੌਰ (ਕਾਂਗਰਸ)­ ਰਾਏਸਰ ਪਟਿਆਲਾ ਤੋਂ ਬਚਿੱਤਰ ਸਿੰਘ­ (ਸ਼੍ਰੋਮਣੀ ਅਕਾਲੀ ਦਲ) ਅਤੇ ਭੱਦਲਵੱਢ ਵਿੱਚ ਬੀਜੇਪੀ ਨਾਲ ਸਬੰਧਤ ਦਰਸ਼ਨ ਸਿੰਘ ਸਰਪੰਚੀ ਦੀ ਚੋਣ ਜਿੱਤੇ। ਕਰਮਗੜ੍ਹ ਵਿੱਚ ਹਮਲੇ ਦਾ ਸ਼ਿਕਾਰ ਹੋਏ ਪੰਚ ਗੁਰਜੰਟ ਸਿੰਘ ਅਤੇ ਉਸ ਦੀ ਸਰਮੱਥਕ ਸਰਪੰਚ ਹਰਪ੍ਰੀਤ ਕੌਰ ਚੋਣ ਜਿੱਤਣ ਵਿੱਚ ਸਫ਼ਲ ਰਹੇ। ਜਦਕਿ ਨਾਈਵਾਲਾ ਵਿੱਚ ਸੰਗੀਤਕ ਲਾਇਬਰੇਰੀ ਸੰਚਾਲਕ ਗੁਰਮੁੱਖ ਸਿੰਘ ਲਾਲੀ ਸਰਪੰਚ ਬਣੇ ਹਨ।

Advertisement

Advertisement
Author Image

Advertisement