For the best experience, open
https://m.punjabitribuneonline.com
on your mobile browser.
Advertisement

ਜਲਾਲਾਬਾਦ ਦੀ ਧੀ ਹਰਿਆਣਾ ਵਿੱਚ ਜੱਜ ਬਣੀ

07:18 AM Oct 17, 2024 IST
ਜਲਾਲਾਬਾਦ ਦੀ ਧੀ ਹਰਿਆਣਾ ਵਿੱਚ ਜੱਜ ਬਣੀ
ਜੱਜ ਬਣੀ ਅਨੀਸ਼ਾ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ।
Advertisement

ਮਲਕੀਤ ਸਿੰਘ
ਜਲਾਲਾਬਾਦ, 16 ਅਕਤੂਬਰ
ਜਲਾਲਾਬਾਦ ਦੇ ਪਿੰਡ ਸਵਾਹਵਾਲਾ ਦੀ ਰਹਿਣ ਵਾਲੀ ਅਨੀਸ਼ਾ ਨੇ ਹਰਿਆਣਾ ਵਿੱਚ ਐੱਚਸੀਐੱਸ ਜੁਡੀਸ਼ਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ 55ਵਾਂ ਰੈਂਕ ਹਾਸਲ ਕੀਤਾ ਹੈ। ਅਨਿਸ਼ਾ ਦਾ ਪਿੰਡ ਪਹੁੰਚਣ ਉੱਤੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਢੋਲ ਵਜਾ ਕੇ ਸਵਾਗਤ ਕੀਤਾ। ਅਨਿਸ਼ਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਪ੍ਰੀਖਿਆ ਦੇ ਚੁੱਕੀ ਹੈ ਜਿਸ ਵਿੱਚ ਉਹ ਪੰਜਾਬ ਵਿੱਚ ਹੋਈ ਪ੍ਰੀਖਿਆ ਦੌਰਾਨ ਦੂਜੀ ਵਾਰ ਪਾਸ ਹੋਈ ਸੀ ਅਤੇ ਇੰਟਰਵਿਊ ਵਿੱਚ ਸਿਰਫ਼ ਦੋ ਅੰਕਾਂ ਨਾਲ ਰਹਿ ਗਈ ਸੀ। ਪਰ ਹੁਣ ਉਸ ਨੂੰ ਹਰਿਆਣਾ ਵਿੱਚ ਦਿੱਤੀ ਗਈ ਪ੍ਰੀਖਿਆ ਦੌਰਾਨ ਤੀਜੀ ਵਾਰ ਜੱਜ ਬਣਨ ਦਾ ਮੌਕਾ ਮਿਲਿਆ ਹੈ।
ਅਨੀਸ਼ਾ ਦਾ ਕਹਿਣਾ ਹੈ ਕਿ ਕਾਫੀ ਸਮਾਂ ਪਹਿਲਾਂ ਉਸ ਦੇ ਪਿਤਾ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ ਅਤੇ ਉਨ੍ਹਾਂ ਦੀ ਇਕ ਅੱਖ ਦੀ ਨਜ਼ਰ ਵੀ ਚਲੀ ਗਈ ਸੀ। ਇਲਾਜ ਲਈ ਵੀ ਪੈਸੇ ਨਹੀਂ ਸਨ। ਅਜਿਹੇ ਦੌਰ ਵਿੱਚੋਂ ਲੰਘਣ ਤੋਂ ਬਾਅਦ, ਉਸ ਨੇ ਫੈਸਲਾ ਕੀਤਾ ਕਿ ਉਹ ਕੁਝ ਕਰੇਗੀ ਅਤੇ ਪਰਮਾਤਮਾ ਨੇ ਉਸ ਦੀ ਮਿਹਨਤ ਸਫ਼ਲ ਕੀਤੀ। ਅਨੀਸ਼ਾ ਦੇ ਪਿਤਾ ਜੈ ਚੰਦ ਨੇ ਦੱਸਿਆ ਕਿ ਉਹ ਆਪਣੀ ਬੇਟੀ ਲਈ 24 ’ਚੋਂ 18 ਘੰਟੇ ਵਰਕਸ਼ਾਪ ‘ਤੇ ਕੰਮ ਕਰਦੇ ਰਹੇ। ਮਕਸਦ ਸਿਰਫ ਇਹ ਸੀ ਕਿ ਉਨ੍ਹਾਂ ਦੀ ਬੇਟੀ ਪੜ੍ਹ ਕੇ ਆਪਣਾ ਰੁਤਬਾ ਹਾਸਲ ਕਰੇ। ਅੱਜ ਆਖਿਰਕਾਰ ਉਹ ਦਿਨ ਆ ਹੀ ਗਿਆ ਹੈ।

Advertisement

Advertisement
Advertisement
Author Image

Advertisement